ਕੇਜਰੀਵਾਲ ਸਾਬ ਹੁਣ ਤੁਸੀ ਵੀ ਆਪਣੇ ਕਰੋਨਾ ਟੈਸਟ ਦੀ ਨੇਗਟਿਵ ਰਿਪੋਰਟ ਲੈ ਕੇ ਆਇਓ ਪੰਜਾਬ – ਜਸਵਿੰਦਰ ਸਿੰਘ ਰਿਖੀ

ਕੇਜਰੀਵਾਲ ਸਾਬ ਪੰਜਾਬ ਵਿੱਚ ਰੈਲੀਆਂ ਕਰਨ ਦੀ ਥਾਂ ਦਿੱਲੀ ਬੁਲਾਓ ਆਪਣੇ ਸਮਰਥਕਾਂ ਨੂੰ ਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਯਤਨ ਕਰੋ ਨਾ ਕੇ ਕਮਜੋਰ ਕਰਨ ਲਈ।

ਲੁਧਿਆਣਾ ( 16 March, ਧਰਮਜੀਤ ) ਕੇਜਰੀਵਾਲ ਦੇ ਪੰਜਾਬ ਦੌਰੇ ਤੇ ਸਵਾਲ ਚੁੱਕਦਿਆਂ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਕਿਹਾ ਕਿ ਜਿਵੇਂ ਤੁਸੀ ਖ਼ੇਤੀ ਸੁਧਾਰ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਦਿੱਲੀ ਬਾਡਰਾਂ ਤੇ ਬੈਠੇ ਪੰਜਾਬੀਆਂ ਨੂੰ ਕੇਂਦਰ ਦੇ ਇਸ਼ਾਰੇ ਤੇ ਦਿੱਲੀ ਵਿੱਚ ਆਉਣ ਤੋਂ ਰੋਕਣ ਲਈ ਓਹਨਾ ਨੂੰ ਅਪਣਾ ਕਰੋਨਾ ਟੈਸਟ ਦੀ ਰਿਪੋਰਟ ਨਾਲ ਲੈ ਕੇ ਆਉਣ ਲਈ ਕਿਹਾ ਸੀ । ਹੁਣ ਤੁਸੀਂ ਕੇਂਦਰ ਦੇ ਇਸ਼ਾਰੇ ਤੇ ਕਿਸਾਨੀ ਅੰਦੋਲਨ ਨੂੰ ਕਮਜੋਰ ਕਰਨ ਲਈ ਤੇ ਪੰਜਾਬ ਵਿੱਚ ਆਪਣੀ ਰਾਜਨੀਤਿਕ ਜ਼ਮੀਨ ਤਿਆਰ ਕਰਨ ਲਈ ਜਿਹੜਾ ਇਕੱਠ ਕਰ ਰਹੇ ਹੋ ਓਹਦੇ ਵਿੱਚ ਤੁਸੀ ਤੇ ਤੁਹਾਡੇ ਨਾਲ ਦਿੱਲੀ ਦੇ ਸਾਰੇ ਅਮਲੇ ਦੀ ਕਰੋਨਾ ਟੈਸਟ ਦੀ ਨੇਗਟਿਵ ਰਿਪੋਰਟ ਨਾਲ ਲੈ ਕੇ ਆਇਓ । ਜੇਕਰ ਤੁਸੀਂ ਸੱਚ ਵਿੱਚ ਹੀ ਕਿਸਾਨਾਂ ਦੇ ਹਮਦਰਦ ਹੋ ਤਾਂ ਆਪਣੇ ਸਮਰਥਕਾਂ ਨੂੰ ਦਿੱਲੀ ਬਾਡਰਾਂ ਤੇ ਬੁਲਾਓ । ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕਰੋ ਨਾ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਸੰਘਰਸ਼ ਨੂੰ ਕਮਜੋਰ ਕਰਨ ਲਈ। ਤੁਸੀ ਦਸੋ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਕੀ ਫਾਇਦਾ ਇਹ ਤੁਹਾਡੀ ਪੰਜਾਬ ਵਿੱਚ ਹੋਣ ਵਾਲੀ ਰੈਲੀ ਦਾ । ਇਹ ਤਾਂ ਬੱਸ ਤੁਸੀ ਆਪਣੀ ਰਾਜਨੀਤੀ ਚਮਕਾਉਣ ਲਈ ਕਰ ਰਹੇ ਹੋ । ਨਾਲੇ ਜਿਵੇਂ ਪੰਜਾਬ ਤੋਂ ਦਿੱਲੀ ਨੂੰ ਕਰੋਨਾ ਦਾ ਖਤਰਾ ਸੀ , ਤਾਂ ਹੁਣ ਓਹਵੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਦਿੱਲੀ ਤੋਂ ਖਤਰਾਂ ਕਿਉ ਕਿ ਦਿੱਲੀ ਹੀ ਕਰੋਨਾ ਦੀ ਹੱਬ ਸੀ । ਹੁਣ ਜਦੋਂ ਤੁਸੀ ਆਪਣੇ ਅਮਲੇ ਫੈਲੇ ਨਾਲ ਪੰਜਾਬ ਆ ਰਹੇ ਹੋ ਤਾਂ ਆਪਣੀ ਕਰੋਨਾ ਰਿਪੋਰਟ ਨਾਲ ਜਰੂਰ ਲੈ ਕੇ ਆਇਓ । ਮੇਰੀ ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਕਿ ਪੰਜਾਬ ਵਿੱਚ ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਕੇਜਰੀਵਾਲ ਤੇ ਓਹਨਾ ਦੇ ਸਾਰੇ ਸਰਕਾਰੀ ਅਮਲੇ ਨੂੰ ਪੰਜਾਬ ਆਉਣ ਲਈ ਓਹਨਾ ਦੀ ਕਰੋਨਾ ਟੈਸਟ ਰਿਪੋਰਟ ਨੇਗਟਿਵ ਨਾਲ ਲੈ ਕੇ ਆਉਣਾ ਲਾਜ਼ਮੀ ਕਰੋ। ਕਿਉਕਿ ਦਿੱਲੀ ਸਰਕਾਰ ਨੇ ਵੀ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਲਈ ਆਪਣੀ ਕਰੋਨਾ ਰਿਪੋਰਟ ਨੇਗਟਿਵ ਨਾਲ ਲਿਆਉਣ ਲਈ ਕਿਹਾ ਸੀ।

LEAVE A REPLY

Please enter your comment!
Please enter your name here