ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਇਨਸਾਫ ਪਾਰਟੀ ਧੂਰੀ ਦੀ ਮੀਟਿੰਗ ਹੋਈ : ਇੰਚਾਰਜ ਜਸਵਿੰਦਰ ਸਿੰਘ ਰਿਖੀ

ਧੂਰੀ (ਧਰਮਜੀਤ ) ਅੱਜ ਧੂਰੀ ਵਿਖੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਇਨਸਾਫ ਪਾਰਟੀ ਧੂਰੀ ਦੀ ਮੀਟਿੰਗ ਹੋਈ ਜਿਸ ਦੀ ਅਗਵਾਈ ਲੋਕ ਇਨਸਾਫ ਪਾਰਟੀ ਦੇ ਮਾਲਵਾ ਜੋਨ ਇੰਚਾਰਜ ਸ੍ਰ ਮਹਿੰਦਰਪਾਲ ਸਿੰਘ ਦਾਨਗੜ੍ਹ ਤੇ ਸ੍ਰ ਜਗਦੇਵ ਸਿੰਘ ਭੁੱਲਰ ਲੋਕ ਸਭਾ ਹਲਕਾ ਇੰਚਾਰਜ ਸੰਗਰੂਰ ਨੇ ਕੀਤੀ । ਇਹ ਮੀਟਿੰਗ ਦਾ ਮੁੱਖ ਵਿਸ਼ਾ ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਹੋਰ ਮਜ਼ਬੂਤ ਕੀਤਾ ਜਾਵੇ ਤੇ ਕਿਵੇਂ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਹ ਸੰਘਰਸ਼ ਦਾ ਹਿੱਸਾ ਬਣਨ ਲਈ ਪ੍ਰੇਰਿਆ ਜਾਵੇ । ਅਤੇ 2022 ਦੀਆਂ ਚੋਣਾਂ ਸਬੰਧੀ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਪਾਰਟੀ ਦੇ ਕੀਤੇ ਕੰਮਾ ਤੇ ਪਾਰਟੀ ਦੇ ਸਿਧਾਤਾਂ ਨੂੰ ਪਿੰਡ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਤੱਕ ਪਹੁਚਾਉਣ ਲਈ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਇਸ ਮੌਕੇ ਧੂਰੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਰਿਖੀ ਨੇ ਦਾਨਗੜ੍ਹ ਸਾਬ ਤੇ ਭੁੱਲਰ ਸਾਬ ਦਾ ਧੂਰੀ ਪਹੁੰਚਣ ਤੇ ਸਵਾਗਤ ਕੀਤਾ ਤੇ ਵਿਸ਼ਵਾਸ਼ ਦਵਾਇਆ ਕਿ ਲੋਕ ਇਨਸਾਫ ਪਾਰਟੀ ਦੀ ਧੂਰੀ ਟੀਮ ਹੋਰ ਵੀ ਜੋਸ਼ ਨਾਲ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ । ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਪੂਰੇ ਜੋਸ਼ ਨਾਲ ਲੜੇਗੀ । ਇਸ ਮੌਕੇ ਧੂਰੀ ਦੇ ਪ੍ਰਧਾਨ ਕੁਲਵੰਤ ਰਾਏ ਪੱਪੂ , ਦੀਦਾਰ ਸਿੰਘ ਜਰਨਲ ਸਕੱਤਰ ਧੂਰੀ , ਦਰਸ਼ਨ ਸਿੰਘ ਮੀਤ ਪ੍ਰਧਾਨ ਧੂਰੀ , ਸੁਰਜੀਤ ਸਿੰਘ ਪੰਚ ਮੀਤ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਧੂਰੀ , ਕੁਲਵਿੰਦਰ ਸਿੰਘ ਕਾਲਾ ਵੜੈਚ , ਸੇਵਕ ਗਿੱਲ , ਮਨਪ੍ਰੀਤ ਸਿੰਘ ਸੋਪਾਲ , ਸਰਬਜੀਤ ਸਿੰਘ ਸ਼ਰਮਾ , ਗੁਰਜੀਤ ਸਿੰਘ ਗੀਤਾ ਤੇ ਹੋਰ ਨੌਜਵਾਨ ਹਾਜ਼ਿਰ ਸਨ ।

LEAVE A REPLY

Please enter your comment!
Please enter your name here