ਜਲੰਧਰ ਵਿਚ ਦੋ ਗਰਭਵਤੀ ਔਰਤਾਂ ਸਣੇ 138 ਮੌਤਾਂ, 6812 ਲੋਕਾਂ ਦੀ ਰਿਪੋਰਟ ਪਾਈ ਗਈ ਪਾਜ਼ੇਟਿਵ

ਜਲੰਧਰ ( ਹੰਸ ) ਕੋਰੋਨਾ ਮਹਾਮਾਰੀ ਹੁਣ ਗਰਭਵਤੀ ਔਰਤਾਂ ਲਈ ਜਾਨਲੇਵਾ ਸਾਬਤ ਹੋਣ ਲੱਗੀ ਹੈ। ਵੀਰਵਾਰ ਨੂੰ ਸੂਬੇ ਅੰਦਰ 2 ਗਰਭਵਤੀ ਔਰਤਾਂ ਸਣੇ 138 ਕੋਰੋਨਾ ਮਰੀਜ਼ਾਂ ਦੀ ਜਾਨ ਚਲੀ ਗਈ। ਕੋਰੋਨਾ ਸੂਬੇ ਅੰਦਰ ਤੇਜ਼ੀ ਨਾਲ ਪੈਰ ਪਾਸਾਰ ਰਿਹਾ ਹੈ ਤੇ ਦਿਨ-ਪ੍ਰਤੀ-ਦਿਨ ਕੋਰੋਨਾ ਮਰੀਜ਼ਾਂ ’ਚ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਪੰਜਾਬ ’ਚ 6812 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3,64,910 ਤਕ ਪੁੱਜ ਗਿਆ ਅਤੇ ਮੌਤਾਂ ਦੀ ਗਿਣਤੀ 8909 ਹੋ ਗਈ। ਓਧਰ 5059 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਕੀਤੀ। ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਬੁਲੇਟਿਨ ’ਚ ਦੱਸਿਆ ਗਿਆ ਕਿ ਵੀਰਵਾਰ ਨੂੰ ਪੰਜਾਬ ’ਚ 138 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ ਜਲੰਧਰ ਜ਼ਿਲ੍ਹੇ ਤੋਂ 2 ਗਰਭਵਤੀ ਔਰਤਾਂ ਸ਼ਾਮਲ ਹਨ। ਸਭ ਤੋਂ ਵੱਧ ਮੌਤਾਂ 21 ਬਠਿੰਡਾ ਜ਼ਿਲ੍ਹੇ ਵਿਚ ਹੋਈਆਂ ਜਦੋਂਕਿ ਲੁਧਿਆਣਾ ’ਚ 18, ਅੰਮ੍ਰਿਤਸਰ ’ਚ 14, ਸੰਗਰੂਰ ’ਚ 12, ਪਟਿਆਲਾ ’ਚ 11, ਐੱਸਏਐੱਸ ਨਗਰ ’ਚ 8, ਜਲੰਧਰ ’ਚ 7, ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ 6-6, ਪਠਾਨਕੋਟ ’ਚ 5, ਐੱਸਬੀਐੱਸ ਨਗਰ, ਮੁਕਤਸਰ, ਮਾਨਸਾ, ਤਰਨਤਾਰਨ ਤੇ ਫਰੀਦਕੋਟ ’ਚ 4-4, ਫਿਰੋਜ਼ਪੁਰ ’ਚ 3, ਫਤਿਹਗੜ੍ਹ ਸਾਹਿਬ ਤੇ ਰੂਪਨਗਰ ’ਚ 2-2 ਅਤੇ ਫਾਜ਼ਿਲਕਾ ਤੇ ਮੋਗਾ ਜ਼ਿਲ੍ਹੇ ’ਚ 1-1 ਮਰੀਜ਼ ਦੀ ਮੌਤ ਹੋਈ। ਵੀਰਵਾਰ ਨੂੰ ਆਈਆਂ ਰਿਪੋਰਟਾਂ ’ਚ ਸੂਬੇ ਭਰ ਵਿਚੋਂ 6812 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਰੀਜ਼ ਲੁਧਿਆਣਾ ਜ਼ਿਲ੍ਹੇ ਦੇ 1350 ਹਨ ਜਦੋਂਕਿ ਐੱਸਏਐੱਸ ਨਗਰ ਦੇ 888, ਪਟਿਆਲਾ ਦੇ 595, ਬਠਿੰਡਾ ਦੇ 515, ਜਲੰਧਰ ਦੇ 479, ਅੰਮ੍ਰਿਤਸਰ ਦੇ 478, ਮੁਕਤਸਰ ਦੇ 355, ਹੁਸ਼ਿਆਰਪੁਰ ਦੇ 284, ਫਾਜ਼ਿਲਕਾ ਦੇ 265, ਮਾਨਸਾ ਦੇ 216, ਗੁਰਦਾਸਪੁਰ ਦੇ 201, ਸੰਗਰੂਰ ਦੇ 165, ਫਰੀਦਕੋਟ ਦੇ 148, ਪਠਾਨਕੋਟ ਤੇ ਰੂਪਨਗਰ ਦੇ 146-146, ਕਪੂਰਥਲਾ ਦੇ 142, ਫਿਰੋਜ਼ਪੁਰ ਤੇ ਮੋਗਾ ਦੇ 97-97, ਫਤਿਹਗੜ੍ਹ ਸਾਹਿਬ ਦੇ 58, ਐੱਸਬੀਐੱਸ ਨਗਰ ਦੇ 56, ਬਰਨਾਲਾ ਦੇ 55 ਅਤੇ ਤਰਨਤਾਰਨ ਦੇ 53 ਮਰੀਜ਼ ਸ਼ਾਮਲ ਹਨ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ 55469 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਦੋਂਕਿ 78598 ਲੋਕਾਂ ਨੂੰ ਕੋਰੋਨਾ ਤੋਂ ਬਚਾਅ ਵੈਕਸੀਨ ਲਾਈ ਗਈ।

LEAVE A REPLY

Please enter your comment!
Please enter your name here