ਲੋਕ ਇਨਸਾਫ ਪਾਰਟੀ ਵੱਲੋਂ ਚੁੱਕੇ ਮੁੱਦੇ ਤੇ ਆਈ ਸਰਕਾਰ : ਦੀਦਾਰ ਸਿੰਘ ਸਹੋੜਾ

ਮੋਹਾਲੀ ( ਧਰਮਜੀਤ ) ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ.ਸਿਮਰਨਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸਮਾਨ) ਅਧੀਨ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਫ੍ਰੀ ਕਰਨ ਲਈ ਕਿਹਾ ਸੀ ਜਿਸ ਉੱਪਰ ਸਹਿਮਤੀ ਪ੍ਰਗਟਾਉਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ.ਬਲਵੀਰ ਸਿੰਘ ਸਿੰਧੂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਕੋਵਿਡ 19 ਦੇ ਮਰੀਜਾ ਨੂੰ ਸੂਚੀਬੱਧ ਪ੍ਰਾਇਵੇਟ ਹਸਪਤਾਲਾ ਵਿੱਚ ਮੁਫਤ ਇਲਾਜ ਦੇਣ ਦਾ ਫੈਸਲਾ ਕੀਤਾ ਹੈ ਇਹ ਫੈਸਲੇ ਦੀ ਸਲਾਘਾ ਕਰਦਿਆਂ ਲੋਕ ਇਨਸਾਫ ਪਾਰਟੀ ਮੋਹਾਲੀ ਜਿਲੇ ਯੂਥ ਪ੍ਰਧਾਨ ਸ.ਦੀਦਾਰ ਸਿੰਘ ਸਹੋੜਾ ਨੇ ਜਿੱਥੇ ਇਸ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਹਲੇ ਅਧੂਰਾ ਲਿਆ ਗਿਆ ਹੈ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਹਰ ਉਹ ਵੱਡੇ-ਛੋਟੇ ਹਸਪਤਾਲ ਨੂੰ ਇਸ ਸਕੀਮ ਅਧੀਨ ਲਿਆਦਾ ਜਾਵੇ ਜੋ ਹਸਪਤਾਲ ਕਰੋਨਾ ਦਾ ਇਲਾਜ ਕਰਦਾ ਹੈ ਉਹਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਨਾਲ ਮਿਤਕ ਹੋਣ ਵਾਲਿਆ ਦੇ ਪਰਿਵਾਰਿਕ ਮੈਬਰਾ ਨੂੰ ਮੁਆਵਜਾ ਵੀ ਇਸ ਸਕੀਮ ਅਧੀਨ ਦਵਾਈਆਂ ਜਾਵੇ

LEAVE A REPLY

Please enter your comment!
Please enter your name here