ਇਸ਼ਰੇ ਸੁਸਾਇਟੀ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਲੁਧਿਆਣਾ 5 ਜੂਨ (ਰਛਪਾਲ ਸਹੋਤਾ) ਇਸ਼ਰੇ ਸੁਸਾਇਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਧਿਆਨ ਵਿਚ ਰਖਦੇ ਹੋਏ ਆਪਣੀ ਟੀਮ ਨਾਲ ਮਿਲ ਕੇ ਜਮਾਲਪੁਰ ਵਿਖੇ ਪਾਣੀ ਵਾਲੀ ਟੈਂਕੀ ਪਾਰਕ ਵਿਚ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀ ਸੁਸਾਇਟੀ 1981 ਨੂੰ ਹੌਂਦ ਵਿੱਚ ਆਈ ਸੀ। ਇਹ ਸੁਸਾਇਟੀ ਰੈਫਰੀਜ਼ਰੇਸ਼ਨ, ਏਅਰ ਕੰਡੀਸ਼ਨ ਪ੍ਰੋਫੈਸ਼ਨਲ ਗਰੁੱਪ ਦੁਆਰਾ ਬਣਾਈ ਗਈ ਸੀ। ਜਿਸਦਾ ਹੈਡਕੁਆਟਰ ਦਿੱਲੀ ਵਿਖੇ ਹੈ। ਇਹ ਸੁਸਾਇਟੀ HVAC ਨਾਲ ਜੁੜੇ ਹੋਏ ਆਰਕੀਟੈਕਟ ਇੰਜੀਨੀਅਰ, ਸਰਵਿਸ, ਵਰਕਰ, ਕੰਸਲਟੈਂਟਸ ਨੂੰ ਨਵੀਆਂ ਤਕਨੀਕਾਂ ਬਾਰੇ ਜਾਣੂੰ ਕਰਵਾਉਂਦੀ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਨੂੰ ਧਿਆਨ ਵਿਚ ਰਖਦੇ ਹੋਏ ਲੁਧਿਆਣਾ ਸਬ ਚੈਪਟਰ ਵੱਲੋਂ ਪਾਰਕ ਵਿਚ ਪੌਦੇ ਲਗਾਏ ਗਏ ਹਨ ਤਾਂ ਜੋ ਸਾਨੂੰ ਸ਼ੁੱਧ ਹਵਾ ਅਤੇ ਆਕਸੀਜਨ ਮਿਲਦੀ ਰਹੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼-ਸੁਥਰੇ ਵਾਤਾਵਰਨ ਵਿੱਚ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਆ ਰਹੇ ਹਾਂ ਜਿਸ ਨਾਲ ਕੇ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੈਰਿਤ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਸਾਬਕਾ ਪ੍ਰਧਾਨ, ਜਗਜੀਤ ਸਿੰਘ ਸੈਕਟਰੀ ,ਅਮਿਤ ਕੁਮਾਰ ਸ਼ਰਮਾ ਖਜਾਨਚੀ , ਜੀਤ ਸਿੰਘ, ਗੁਲਸ਼ਨ ਕੁਮਾਰ ਤੋਂ ਇਲਾਵਾ ਹੋਰ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here