ਸੇਂਟ ਥੋਮਸ ਸਕੂਲ ਦੀ ਵਿਦਿਆਰਥਣ ਵੰਸ਼ਿਕਾ ਮੈਡੀਕਲ ਸਟੂਡੈਂਟ ਹੋਣ ਦੇ ਨਾਲ-ਨਾਲ ਪੇਂਟਿੰਗ ਦਾ ਵੀ ਹੁੱਨਰ ਰੱਖਦੀ ਹੈ: ਪ੍ਰਧਾਨ ਸ਼੍ਰੀ ਪ੍ਰਮੋਦ ਚੌਟਾਲਾ

ਲੁਧਿਆਣਾ ( ਰਾਕੇਸ਼ ਕੁਮਾਰ ) ਅਕਸਰ ਦੇਖਿਆ ਜਾਂਦਾ ਹੈ ਮੈਡੀਕਲ ਸਬਜੈਕਟ ਦੇ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਪ੍ਰੈਕਟੀਕਲਾਂ ਦੇ ਵਿੱਚ ਇੰਨੇ ਮਸ਼ਰੂਫ ਹੁੰਦੇ ਹਨ ਕੀ ਉਨ੍ਹਾਂ ਕੋਲ ਆਪਣੀ ਪੜ੍ਹਾਈ ਤੋਂ

ਇਲਾਵਾ ਕੁਝ ਵੀ ਸੋਚਣ ਦਾ ਸਮਾਂ ਨਹੀਂ ਹੁੰਦਾ ਹੈ ਪਰ ਕਈ ਵੇਰ ਸਾਨੂੰ ਕੁਝ ਗੱਲਾਂ ਅਚੰਭਤ ਵੀ ਕਰਦੀਆਂ ਹਨ ਅੱਜ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਿਹੜੀ ਪੇਂਟਿੰਗ ਤੁਸੀਂ ਦੇਖ ਰਹੇ ਹੋ ਇਹ ਪੇਂਟਿੰਗ ਬਣਾਈ ਹੈ ਵੰਸ਼ਿਕਾ ਸਪੁੱਤਰੀ ਸ੍ਰੀ ਚੰਦਰ ਮੋਹਨ ਜੀ ਨੇ ਜੋ ਕਿ ਸੇਂਟ ਥੋਮਸ ਸਕੂਲ ਦੀ ਗਿਆਰਵੀਂ ਕਲਾਸ ਦੀ ਮੈਡੀਕਲ ਸਿੱਖਿਆ ਦੀ ਵਿਦਿਆਰਥਣ ਹੈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬੰਸੀ ਵਜਾਉਂਦੇ ਬਾਲ ਸਵਰੂਪ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਸਿਰਜਿਆ ਹੈ ਇਸ ਪੇਂਟਿੰਗ ਵਿੱਚ ਸ਼ਾਂਤ ਸੁਭਾਅ ਦੇ ਮਾਲਕ ਭਗਵਾਨ ਸ੍ਰੀਕ੍ਰਿਸ਼ਨ ਜੀਹਦਾ ਬੰਸੀ ਦੀ ਧੁਨ ਵਿੱਚ ਮਸਤ ਹੋ ਕੇ ਬੰਸੀ ਵਜਾਉਣਾ ਬੇਟੀ ਵੰਸ਼ਿਕਾ ਦੁਆਰਾ ਬਹੁਤ ਹੀ ਸੋਹਣਾ ਚਿਤਰਣ ਹੈ ਬੈਕਗ੍ਰਾਊਂਡ ਚ ਹਰਿਆਲੀ ਦਿਖਾਉਣਾ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਸਿਰ ਉੱਤੇ ਗਵਾਲਿਆਂ ਵਾਲੀ ਪੱਗੜੀ ਮੋਰ ਪੰਖ ਦੇ ਨਾਲ ਸੁਸ਼ੋਭਿਤ ਹੈ ਭਖਦੇ ਹੋਇਆ ਮੱਥਾ ਅਤੇ ਗੁਲਾਬੀ ਹੌਟ ਬਹੁਤ ਹੀ ਸੁੰਦਰ ਪ੍ਰਭਾਵ ਛੱਡਦਾ ਹੈ ਕੁਲ ਮਿਲਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਬਾਲ ਅਵਸਥਾ ਦੀ ਇਹ ਪੇਂਟਿੰਗ ਬਹੁਤ ਹੀ ਦਿਲ ਖਿੱਚਵੀਂ ਹੈ

LEAVE A REPLY

Please enter your comment!
Please enter your name here