ਇਲਾਕੇ ਵਿੱਚ ਜੋ ਵਿਕਾਸ ਕਾਰਜਾਂ ਦੇ ਕੰਮ ਹੋ ਰਹੇ ਬੇਹੱਦ ਘਟੀਆ ਕਵਾਲਟੀ ਦੇ ਹਨ – ਕੌਸਲਰ ਕਲੇਰ

ਲੁਧਿਆਣਾ (ਰਾਜਨ) : ਆਮ ਆਦਮੀ ਪਾਰਟੀ ਦੀ ਸਰਕਾਰ ਜੁਮਲਿਆ ਦੀ ਸਰਕਾਰ ਸਾਬਤ ਹੋ ਰਹੀ ਹੈ ਕਿਉਂਕਿ ਵਿਕਾਸ ਦੇ ਨਵੇਂ ਕੰਮਾਂ ਤੋਂ ਲੈ ਕੇ ਨਸ਼ੇ ਨੂੰ ਖਤਮ ਕਰਨ ਤੱਕ ਫੇਲ ਹੋ ਚੁੱਕੀ ਹੈ। ਪੈਚ ਵਰਕ ਦੇ ਕੰਮਾਂ ਨੂੰ ਹੀ ਮੋਜੂਦਾ ਸਰਕਾਰ ਵਿਕਾਸ ਦੱਸ ਕੇ ਆਮ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਲਿਪ ਪਾਰਟੀ ਦੇ ਸੀਨੀਅਰ ਕੌਂਸਲਰ ਵਾਰਡ ਨੰਬਰ 39 ਤੋਂ ਹਰਵਿੰਦਰ ਸਿੰਘ ਕਲੇਰ ਨੇ ਕੀਤਾ। ਉਹਨਾਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਨਸ਼ੇ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਫੇਲ ਤਾਂ ਹੋ ਹੀ ਚੁੱਕੀ ਹੈ । ਇਸੇ ਤਰ੍ਹਾਂ ਹੀ ਵਿਕਾਸ ਦੇ ਕੰਮਾਂ ਵਿੱਚ ਹਜੇ ਤੱਕ ਕੋਈ ਵੀ ਨਵਾਂ ਵੱਡਾ ਜਾਂ ਛੋਟਾ ਪ੍ਰੋਜੈਕਟ ਦੀ ਸੁਰੂਆਤ ਨਹੀਂ ਕੀਤੀ ਗਈ। ਸੜਕਾਂ ਤੇ ਲੱਗੇ ਹੋਏ ਬੋਰਡ ਆਮ ਜਨਤਾ ਨੂੰ ਘੂਰ ਦੇ ਦਿਖਾਈ ਦੇ ਰਹੇ ਹਨ। ਕੌਂਸਲਰ ਕਲੇਰ ਨੇ ਕਿਹਾ ਆਮ ਪਾਰਟੀ ਦੀ ਸਰਕਾਰ ਸੜਕਾਂ ਦੇ ਉੱਪਰ ਪੈਚ ਵਰਕ ਕਰਵਾਉਣ ਨੂੰ ਹੀ ਵਿਕਾਸ ਸਮਝਦੀ ਹੈ। ਈਸ਼ਰ ਨਗਰ ਦੀ ਮੇਨ ਰੋਡ ਬੇਗੋਆਣਾ ਰੋਡ ਤੋ ਪਿਛਲੇ ਦਿਨੀ ਬਣੀ ਸੜਕ ਇਨੀ ਮਾੜੀ ਬਣੀਂ ਹੋਈ ਹੈ ਸੜਕ ਤੇ ਮੋਟਰਸਾਈਕਲ ਅਤੇ ਐਕਟੀਵਾਂ ਤੇ ਔਰਤਾਂ ਵੱਲੋਂ ਜਾਣਾਂ ਬਹੁਤ ਔਖਾ ਹੁੰਦਾ ਹੈ ਕਿਉਂ ਸੜਕ ਵਿੱਚ ਸਹੀ ਨਾ ਬਣਾਉਣ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਇਹ ਸੁਰਖੀਆਂ ਚ ਆਉਣ ਵਾਲੀ ਸੜਕ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਸਿਫਤਾਂ ਕਰਦੇ ਹੋਏ ਲੋਕਾਂ ਨੇ ਹਨੇਰੀ ਲਿਆ ਦਿੱਤੀ। ਜਿਸ ਕਾਰਨ ਵਿਧਾਇਕ ਨੂੰ ਮੌਕੇ ਤੇ ਜਾ ਕੇ ਉਹ ਸੜਕ ਪਟਵਾਉਣੀ ਪਈ। ਕੌਸਲਰ ਕਲੇਰ ਨੇ ਵਿਅੰਗ ਕੱਸਦਿਆ ਕਿ ਇਹ ਵੀ ਪਹਿਲੀ ਜਾਂ ਦੂਜੀ ਬਰਸਾਤ ਦੇ ਵਿੱਚ ਨਵੀਂ ਬਣੀ ਸੜਕ ਲੱਭਣੀ ਪੈ ਸਕਦੀ ਹੈ । ਕਿਹਾ ਕਾਰਪੋਰੇਸ਼ਨ ਚੋਣਾਂ ਦੀ ਗੱਲ ਕਰੀਏ ਤਾਂ ਡਰੀ ਹੋਈ ਆਪ ਸਰਕਾਰ ਹਜੇ ਤੱਕ ਚੋਣਾਂ ਨਹੀਂ ਕਰਵਾ ਰਹੀ ਜਿਸ ਤੋਂ ਸਾਬਤ ਹੁੰਦਾ ਆਮ ਆਦਮੀ ਪਾਰਟੀ ਦੀ ਵਿਕਾਸ ਕਾਰਜਾਂ ਅਤੇ ਨਸ਼ਾ ਬੰਦ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here