ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣੇ ਬੰਦ ਕੀਤੇ ਜਾਣ, ਦਸਮੇਸ਼ ਕਿਸਾਨ ਯੂਨੀਅਨ ਦੀ ਪਾਵਰਕਾਮ ਅਧਿਕਾਰੀਆਂ ਨੂੰ ਚੇਤਾਵਨੀ

ਗੁਰੂਸਸੁਧਾਰ (ਜਗਰੂਪ ਸਿੰਘ ਗਰੇਵਾਲ ਸੁਧਾਰ ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਐਮਰਜੈਂਸੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਸ. ਗੁਰਦਿਆਲ ਸਿੰਘ ਤਲਵੰਡੀ ਜੀ ਦੀ ਪ੍ਰਧਾਨਗੀ ਹੇਠ, ਬੁਢੇਲ ਚੌਂਕ ( ਨੇੜੇ ਸੁਧਾਰ) ਵਿਖੇ ਹੋਈ ,ਜਿਸ ਵਿੱਚ ਚਿੱਪ ਵਾਲੇ ਸਮਾਰਟ ਮੀਟਰਾਂ ਤੋਂ ਇਲਾਵਾ ਵੱਖ- ਵੱਖ ਅਹਿਮ ਕਿਸਾਨ- ਮਜ਼ਦੂਰ ਮੁੱਦੇ ਵਿਚਾਰੇ ਗਏ ਤੇ ਢੁਕਵੇਂ ਫੈਸਲੇ ਕੀਤੇ ਗਏ। ਅੱਜ ਦੀ ਵਿਸ਼ੇਸ਼ ਮੀਟਿੰਗ ਨੂੰ ਜਿਲਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸ. ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ।
ਮੀਟਿੰਗ’ਚ ਸਰਵਸੰਮਤੀ ਨਾਲ ਨੇ ਚਾਰ ਅਹਿਮ ਮਤੇ ਪਾਸ ਕੀਤੇ। ਜਿਸ ‘ਚ ਪਾਵਰਕਾਮ ਸਬਡਵੀਜ਼ਨ ਸੁਧਾਰ ਦੇ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਨ੍ਹਾਂ ਦੇ ਅਧਿਕਾਰ- ਖੇਤਰ ਵਾਲੇ ਪਿੰਡਾਂ ਵਿਸ਼ੇਸ਼ ਤੌਰ ਤੇ ਸੁਧਾਰ, ਬੁਢੇਲ, ਬੋਪਾਰਾਏ ਕਲਾਂ, ਜੱਸੋਵਾਲ, ਕੁਲਾਰ ‘ਚ ਖਰਾਬ ਮੀਟਰ ਬਦਲਣ ਜਾਂ ਨਵੇਂ ਕੁਨੈਕਸ਼ਨ ਦੇਣ ਦੀ ਆੜ ਵਿੱਚ, ਚੋਰੀ ਛਿਪੇ ਜਾਂ ਭੋਲੇ ਭਾਲੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਗੁਮਰਾਹ ਕਰਕੇ ਨਿੱਜੀ ਬਿਜਲੀ ਕਾਰਪੋਰੇਟਾਂ ਪੱਖੀ ਤੇ ਲੋਕ ਵਿਰੋਧੀ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਦੀ ਮੁਹਿੰਮ ਫੌਰੀ ਬੰਦ ਕਰਨ, ਦੂਜੇ ਮਤੇ ‘ਚ ਤਹਿਸੀਲਦਾਰ ਜਗਰਾਉਂ ਨੂੰ ਜ਼ੋਰਦਾਰ ਚਿਤਾਵਨੀ ਦਿੱਤੀ ਕਿ ਉਹ ਸਵੱਦੀ ਕਲਾਂ ਸਮੇਤ ਇਲਾਕੇ ਦੇ ਹੋਰ ਪਿੰਡਾਂ ‘ਚ ਪਰਾਲੀ ਸਬੰਧੀ ਕਿਸਾਨਾਂ ਨੂੰ ਲਾਏ ਭਾਰੀ ਜੁਰਮਾਨੇ ਤੁਰੰਤ ਰੱਦ ਕਰੇ।
ਤੀਜੇ ਮਤੇ ਰਾਹੀਂ ਪਾਵਰ ਕਾਮ ਐਕਸੀਅਨ ਮੁੱਲਾਂਪੁਰ ਪਾਸੋਂ ਮੰਗ ਕੀਤੀ ਗਈ ਕਿ ਉਹ ਸਵੱਦੀ ਕਲਾਂ ਟਰਾਂਸਫਾਰਮਰ ਮੁੱਦੇ ਦਾ ਨਿਆਂ ਭਰਪੂਰ ਤੇ ਸਮਾਂ ਵੱਧ ਹੱਲ ਯਕੀਨੀ ਬਣਾਵੇ।ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾ ਸਬੰਧਤ ਦਫ਼ਤਰਾਂ ਦਾ ਘੇਰਾਓ ਕੀਤਾ ਜਾਵੇਗਾ,ਚੌਥੇ ਮਤੇ ਰਾਹੀਂ ਬੀ. ਡੀ. ਪੀ.ਓ. ਸਿੱਧਵਾਂ ਬੇਟ ਵੱਲੋਂ ਯੂਨੀਅਨ ਦੀ ਜੱਦੋ ਜਹਿਦ ਦੀ ਹੱਕੀ ਮੰਗ ਅਨੁਸਾਰ ਗੁੜੇ ਪਿੰਡ ‘ਚ ਦੋ ਕਿਸਾਨ ਵੀਰਾਂ ਵੱਲੋਂ ਛੱਡੀ ਗਲੀ ਵਿੱਚ ਸਾਲਾਂ ਬੱਧੀ ਲਟਕਦਾ ਟਾਈਲਾਂ ਲਾਉਣ ਦਾ ਮੁੱਦਾ ਜਲਦੀ ਨੇਪਰੇ ਚਾੜ੍ਹਨ ਸਬੰਧੀ ਕਾਰਵਾਈ ਆਰੰਭ ਕਰਨ ਦਾ ਸਵਾਗਤ ਕੀਤਾ ਗਿਆ ਹੈ।ਅੱਜ ਦੀ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਜੱਥੇਦਾਰ ਗੁਰਮੇਲ ਸਿੰਘ ਢੱਟ, ਅਵਤਾਰ ਸਿੰਘ ਤਾਰ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ ,ਅਵਤਾਰ ਸਿੰਘ ਸੰਗਤਪੁਰਾ, ਮਲਕੀਤ ਸਿੰਘ ,ਸੁਖਚੈਨ ਸਿੰਘ, ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਦੀਪ ਸਿੰਘ ਮੰਡਿਆਣੀ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ ਸੁਰਜੀਤ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾ ਸਬੰਧਤ ਦਫ਼ਤਰਾਂ ਦਾ ਘੇਰਾਓ ਕੀਤਾ ਜਾਵੇਗਾ।

LEAVE A REPLY

Please enter your comment!
Please enter your name here