ਲੁਧਿਆਣਾ ਫਿਰੋਜ਼ਪੁਰ ਹਾਈਵੇ ਰੋਡ ਤੇ ਧਰਨਾ ਪ੍ਰਦਰ੍ਸ਼ਨ ਨੂੰ ਲੈ ਕੇ ਲੁਧਿਆਣਾ ਪੁਲਿਸ ਵਲੋਂ 5 ਲੋਕਾਂ ਤੇ ਕੀਤਾ ਗਿਆ ਪਰਚਾ ਦਰਜ | 5 ਲੋਕਾਂ ਵਿੱਚੋ ਹੈ ਇੱਕ BJP ਲੀਡਰ

ਲੁਧਿਆਣਾ ( ਰਾਜਨ) : ਲੁਧਿਆਣਾ ਫਿਰੋਜ਼ਪੁਰ ਹਾਈਵੇ ਰੋਡ ਤੇ 15 ਦਸੰਬਰ ਨੂੰ ਕੁਝ ਲੋਕਾਂ ਵਲੋਂ ਹਾਈਵੇ ਨੂੰ ਜਾਮ ਕਰਨ ਨੂੰ ਲੈ ਕੇ ਲੁਧਿਆਣਾ ਪੁਲਿਸ ਵਲੋਂ 5 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ | ਜਿਹਨਾਂ ਵਿੱਚੋ ਕਿਹਾ ਜਾਂਦਾ ਹੈ ਕਿ ਇੱਕ ਸਖ਼ਸ਼ BJP ਲੀਡਰ ਹੈਂ | ਜਿਥੇ ਪੁਲਿਸ ਅਧਿਕਾਰੀਆਂ ਪੱਖੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਇਹ BJP ਵਾਰਡ ਨੰਬਰ 39 ਵਿੱਚ ਰਹਿੰਦਾ ਹੈ ਅਤੇ BJP ਸ਼ਿਮਲਾਪੁਰੀ ਮੰਡਲ ਦਾ ਪ੍ਰਧਾਨ ਹੈ ਜਿਹੜੇ ਕਿ ਅਕਸਰ ਸੁਰਖ਼ੀਆਂ ਚ ਰਹਿੰਦਾ ਹੈ | ਲੁਧਿਆਣਾ ਡਿਵੀਜਨ ਨੰਬਰ 5 ਵਿੱਚ ਹੋਈ FIR ਵਿੱਚ ਦਿਤਾ ਗਿਆ ਵੇਰਵਾ ਕੁਝ ਇਸ ਤਰਾਂ ਹੈ |
ਮੁੱਖ ਅਫਸਰ, ਥਾਣਾ ਡਵੀਜ਼ਨ ਨੰਬਰ 5.ਲੁਧਿਆਣਾ ਨੇ ਦੱਸਿਆ ਕਿ FIR ਦੇ ਵਿੱਚ ਲਿਖੇ ਮੁਤਾਬਿਕ ਦੱਸਿਆ ਹੈ ਕਿ ਪਿੱਛਲੇ ਦਿਨੀ ਮੋਬਾਇਲ ਫੋਨ ਤੇ ਕੁੱਝ ਵੀਡਿਓ ਵਾਇਰਲ ਹੋ ਰਹੀਆ ਸਨ |ਵੀਡਿਓ ਮੋਸੂਲ ਹੋਈਆ,ਜਿਸ ਵਿੱਚ ਕੁਝ ਵਿਅਕਤੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਫਤਰ ਦੇ ਬਾਹਰ ਨੈਸ਼ਨਲ ਹਾਈਵੇਅ NH-95 ਮੇਨ ਰੋਡ ਪਰ ਟ੍ਰੈਫਿਕ ਨੂੰ ਰੋਕ ਕੇ ਧਰਨਾ ਲਗਾਕੇ ਬੈਠੇ ਸਨ।

ਜਿਸ ਸਬੰਧੀ ਮਨ ਸ:ਥ ਪਾਸ ਮੁਖਬਰ ਖਾਸ ਨੇ ਹਾਜਰ ਆ ਕੇ ਦੱਸਿਆਂ ਕਿ ਜੋ ਧਰਨੇ ਸਬੰਧੀ ਵੀਡਿਉ ਵਾਇਰਲ ਹੋ ਰਹੀਆ ਹਨ ਇਹ ਧਰਨਾ ਨਾਮ ਖਾਮਿਦ ਅਲੀ ਪੁੱਤਰ ਨਾਸਰ ਅਲੀ , ਸਾਜਨ ਪੁੱਤਰ ਲੇਟ ਰਾਜ ਕੁਮਾਰ ,ਅਮਨਦੀਪ ਸੈਣੀ ਪੁੱਤਰ ਰਾਮਪਾਲ ਸੈਣੀ , ਗਿਨੀ ਡੱਲ ਪੁੱਤਰ ਰਾਜੂ ਡੱਲ ,ਅਰਸਦੀਪ ਸਿੰਘ ਪੁੱਤਰ ਲੇਟ ਤੀਰਥ ਸਿੰਘ ਗਰੇਵਾਲ ਵਲੋ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀਆ ਮੰਗਾ ਨੂੰ ਲੈ ਕੇ ਲਗਾਇਆ ਹੋਇਆ ਹੈ। ਜੋ ਕਿ ਉਕਤਾਨ ਵਿਅਕਤੀਆਂ ਵਲੋਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਫਤਰ ਦੇ ਬਾਹਰ ਨੈਸ਼ਨਲ ਹਾਈਵੇਅ NH-95 ਮੇਨ ਰੋਡ ਲੁਧਿਆਣਾ ਤੇ ਉੱਚੀ ਉੱਚੀ ਅਵਾਜ ਵਿੱਚ ਬਿਨਾ ਇਜਾਜਤ ਬੈਠ ਕੇ ਧਰਨਾ ਪ੍ਰਦਰਸਨ ਕਰਨਾ, ਹਾਈਵੇਅ ਤੇ ਚੱਲ ਰਹੀ ਆਵਾਜਾਈ ਵਿੱਚ ਬਿਘਨ ਪਾ ਕੇ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਅਤੇ ਨੈਸ਼ਨਲ ਹਾਈਵੇਅ ਦੀ ਸੜਕ ਨੂੰ ਆਮ ਜਨਤਾ ਦੇ ਚੱਲਣ ਲਈ ਪੂਰੀ ਤਰ੍ਹਾਂ ਅਸਮਰਥ ਅਤੇ ਅਸੁਰੱਖਿਅਤ ਬਣਾਉਣ ਤੇ ਸਰੇਦਸਤ ਜੁਰਮ 188,283,278,149 ਭ:ਦੰਡ, 8 B National Highway Act 1956 ਦਾ ਹੋਣਾ ਪਾਇਆ ਜਾਣ ਤੇ ਰੁੱਕਾ ਬਰਾਏ ਦਾਇਰੀ ਮੁਕੱਦਮਾ ਬਰਖਿਲਾਫ ਖਾਮਿਦ ਅਲੀ ਪੁੱਤਰ ਨਾਸਰ ਅਲੀ , ਸਾਜਨ ਪੁੱਤਰ ਲੇਟ ਰਾਜ ਕੁਮਾਰ , ਅਮਨਦੀਪ ਸੈਣੀ ਪੁੱਤਰ ਰਾਮਪਾਲ ਸੈਣੀ, ਗਿੰਨੀ ਡੱਲ ਪੁੱਤਰ ਰਾਜੂ ਡੱਲ , ਅਰਸਦੀਪ ਸਿੰਘ ਪੁੱਤਰ ਲੇਟ ਤੀਰਥ ਸਿੰਘ ਗਰੇਵਾਲ ਅਤੇ ਇਹਨਾ ਦੇ ਹੋਰ ਨਾਮਲੂਮ ਸਾਥੀਆ ਤੇ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ

ਡਿਵੀਜਨ ਨੰਬਰ 5 ਮੁਖ ਥਾਣਾ ਅਫਸਰ ਨੀਰਜ ਚੌਧਰੀ |

LEAVE A REPLY

Please enter your comment!
Please enter your name here