ਮੀਰਜਾਂ ਦੀ ਸਾਂਭ ਸੰਭਾਲ ਅਤੇ ਉੱਤਮ ਸਿਹਤ ਸੇਵਾਵਾਂ ਲਈ ਹਰ ਲੋੜੀਂਦਾ ਕਦਮ ਚੁੱਕਿਆਜਾਵੇਗਾ: ਡਾ ਜਸਬੀਰ ਸਿੰਘ ਔਲਖ

ਲੁਧਿਆਣਾ-ਸਿਹਤ ਵਿਭਾਗ ਦਾ ਮੁੱਖ ਮੰਤਵ ਹਰ ਵਰਗ ਦੇ ਵਿਅਕਤੀ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜਿਸ ਦੀ ਪੂਰਤੀ ਹਿੱਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ ਤਾਂ ਜੋ ਕੋਈ ਵੀ ਵਿਅਕਤੀ ਇਨਾਂ ਤੋਂ ਵਾਂਝਾ ਨਾ ਰਹੇ , ਇਹ ਵਿਚਾਰ ਪ੍ਰਗਟ ਕਰਦੇ ਜਿਲਾ ਬਰਨਾਲਾ ਵਿਖੇ ਰਹੇ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਚਾਰਜ ਸੰਭਾਲਣ ਉਪਰੰਤ ਕਹੇ। ਦੱਸਣਯੋਗ ਹੈ ਕਿ ਡਾ ਔਲਖ ਪੰਜਾਬ ਦੇ ਪ੍ਰਸਿੱਧ ਔਰਤ ਰੋਗਾਂ ਦੇ ਮਾਹਿਰ ਹਨ। ਡਾ ਔਲਖ ਦਾ ਜਨਮ ਜਿਲਾ ਬਰਨਾਲਾ ਦੇ ਪਿੰਡ ਅਤਰਗੜ ਕਿਸਾਨੀ ਪਰਿਵਾਰ ਵਿੱਚ ਹੋਇਆ।ਪਿੰਡ ਦੇ ਪ੍ਰਇਮਰੀ ਸਕੂਲ ਵਿੱਚ ਆਪਣੀ ਵਿੱਦਿਆ ਪ੍ਰਾਪਤੀ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਰਹੇ।ਅਕਾਲ ਡਿਗਰੀ ਕਾਲਜ ਮਸਤੂਆਣਾ (ਸੰਗਰੂਰ) ਵਿੱਚ ਉਹ ਪਹਿਲੇ ਵਿਦਿਆਰਥੀ ਬਣੇ ਜਿਹਨਾਂ ਪੀ.ਐਮ.ਟੀ. ਦਾ ਇਮਹਿਾਨ ਪਾਸ ਕਰ ਐਮ.ਬੀ.ਬੀ.ਐਸ. ਵਿੱਚ ਦਾਖਲਾ ਲਿਆ।
ਦੱਸਣਯੋਗ ਹੈ ਕਿ ਡਾ ਔਲਖ ਪੰਜਾਬ ਦੇ ਪ੍ਰਸਿੱਧ ਔਰਤ ਰੋਗਾਂ ਦੇ ਮਾਹਿਰ ਹਨ। ਜੋ ਹੁਣ ਤੱਕ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਜਿਲਾ ਪਰਿਵਾਰ ਭਲਾਈ ਅਫਸਰ ਬਰਨਾਲਾ ਅਤੇ ਸੀਨੀਅਰ ਮੈਡੀਕਲ ਅਫਸਰ ਤਪਾ ਅਤੇ ਜਿਲਾ ਬਰਨਾਲਾ ਨੂੰ ਸੂਬੇ ਦੀਆਂ ਮੁਹਰਲੀਆਂ ਕਤਾਰਾਂ ਵਿੱਚ ਲੈ ਕੇ ਆਉਣ ਦਾ ਸਫਲ ਸਿਹਰਾ ਸਿਵਲ ਸਰਜਨ ਬਰਨਾਲਾ ਵੱਜੋ ਡਾ ਜਸਬੀਰ ਸਿੰਘ ਔਲ਼ਖ ਨਵ ਨਿਯੁਕਤ ਸਿਵਲ ਸਰਜਨ ਲੁਧਿਆਣਾ ਸਿਰ ਹੀ ਜਾਂਦਾ ਹੈ ਉਨਾਂ ਦੀਆ
ਮਾਣਮੱਤੀਆਂ ਪ੍ਰਾਪਤੀਆਂ ਜਿਵੇਂ ਸਾਲ 2012 ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਸਭ ਤੋਂ ਵੱਧ ਨਾਰਮਲ ਜਣੇਪਾ ਲਈ ਸਨਮਾਨਿਤ,ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਪ੍ਰਸੰਸਾ ਪੱਤਰ,ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ, ਬਾਬਾ ਫਰੀਦ ਆਗਮਨ ਪੂਰਬ `ਤੇ ਫਰੀਦਕੋਟ ਵਿਖੇ ਮਨੁੱਖਤਾ ਦੀ ਸੇਵਾ ਲਈ ਭਗਤ ਪੂਰਨ ਸਿੰਘ ਐਵਾਰਡ ਅਤੇ ਬਹੁਤ ਹੀ ਮਕਬੂਲ ਟੀ.ਵੀ. ਸ਼ੋਅ ” ਕੌਣ ਬਣੇਗਾ ਕਰੋੜਪਤੀ ” ਵਿੱਚ ਭਾਗ ਲੈ ਚੁੱਕੇ ਹਨ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ, ਮੁੱਖ ਮੰਤਰੀ ਕੈਂਸਰ ਰਾਹਤ ਫੰਡ ਕੋਸ਼ ਯੋਜਨਾ, ਮੁਫਤ ਹੈਪਾਟਾਈਟਸ ਸੀ ਰਿਲੀਫ ਫੰਡ ਯੋਜਨਾ, ਬੱਚਿਆ ਅਤੇ ਗਰਭਵਤੀ ਔਰਤਾਂ ਦਾ ਮੁਫਤ ਟੀਕਾਕਰਨ ਸਮੇਤ ਕਈ ਹੋਰ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਪ੍ਰਤੀ ਆਮ ਲੋਕਾਂ ਨੂੰ ਹੋਰ ਵੀ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਵਿਵੇਕ ਕਟਾਰੀਆ, ਸਿਵਲ ਸਰਜਨ ਡਾ ਮਨੂ ਵਿਜ ਰੋਪੜ,
ਡੀ ਐਮ ਸੀ ਡਾ ਅਮਰਜੀਤ ਕੌਰ, ਡੀ ਐਫ ੳ ਡਾ ਰਮਨਦੀਪ ਕੌਰ, ਐਸ ਐਮ ਓ ਕੂੰਮਕਲਾ ਡਾ ਗਿੱਲ,ਐਸ ਐਮ ਓ ਸਾਹਨੇਵਾਲ ਡਾ ਰੁਮੇਸ , ਡੀ ਐਚ ਓ ਡਾ ਰਿਪੂਦਮਨ , ਜਿਲਾ ਕਾਊਂਟਰ ਅਫਸਰ ਸਤਵਿੰਦਰ ਕੌਰ ਮਾਸ ਮੀਡੀਆ ਵਿੰਗ ਦੀ ਟੀਮ ਨੇ ਨਵ ਨਿਯੁਕਤ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲ਼ਖ ਦਾ ਆਹੁਦਾ ਸੰਭਾਂਲਣ ਮੌਕੇ ਸਵਾਗਤ ਕੀਤਾ ਗਿਆ।

LEAVE A REPLY

Please enter your comment!
Please enter your name here