ਸੰਸਦੀ ਮਾਮਲੇ ‘ਚ ਫੜੇ 6 ਬੇਰੁਜ਼ਗਾਰ ਨੌਜਵਾਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ – ਦਸਮੇਸ਼ ਯੂਨੀਅਨ ਲੁਧਿਆਣਾ

ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ਸੁਧਾਰ ) ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ:)ਜਿਲ੍ਹਾ ਲੁਧਿਆਣਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਬੁਢੇਲ ਚੌੰਕ (ਸੁਧਾਰ) ਵਿਖੇ ਹੋਈ ,ਜਿਸ ਵਿੱਚ ਵੱਖ-ਵੱਖ ਅਹਿਮ ਮੁੱਦਿਆਂ ਤੇ ਗੰਭੀਰ ਤੇ ਭਰਵੀਂਂ ਵਿਚਾਰ ਚਰਚਾ ਹੋਈ । ਮੀਟਿੰਗ ‘ਚ ਜਥੇਬੰਦੀ ਦੇ ਆਗੂਆਂ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ,ਡਾ. ਗੁਰਮੇਲ ਸਿੰਘ ਕੁਲਾਰ, ਖਜ਼ਾਨਚੀ ਸੁਖਦੇਵ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ। ਜਿਨ੍ਹਾਂ ‘ਚ ਵਿਸ਼ੇਸ਼ ਤੌਰ ਤੇ ਐਸ.ਡੀ.ਓ. ਪਾਵਰ ਕਾਮ ਸਬ-ਡਿਵੀਜ਼ਨ ਮੁੱਲਾਂਪੁਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਐਕਸੀਅਨ ਦਾ ਹੁਕਮ ਮੰਨ ਕੇ ਸਵੱਦੀ ਕਲਾਂ ਟਰਾਂਸਫਾਰਮਰ ਮੁੱਦੇ ਦਾ ਹੱਕੀ ਤੇ ਵਾਜਬ ਹੱਲ ਬਿਨਾਂ ਕਿਸੇ ਹੋਰ ਦੇਰੀ ਤੋਂ ਯਕੀਨੀ ਬਣਾਵੇ,ਆਲੂਆਂ ਦੀ ਫਸਲ ਦੀ ਆਮਦ ਦੇ ਮੱਦੇ ਨਜ਼ਰ ਇਸ ਦਾ ਭਾਅ ਬੇਹੱਦ ਥੱਲੇ ਡਿੱਗਣ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕਿਸਾਨਾਂ ਵੱਲੋਂ ਕੀਤੇ ਭਾਰੀ ਖਰਚਿਆਂ ਦੇ ਅਨੁਸਾਰ ਆਲੂਆਂ ਦੀ ਹੱਕੀ ਤੇ ਜਾਇਜ ਐਮ.ਐਸ. ਪੀ. ਜਾਰੀ ਕਰੇ ਅਤੇ ਇਸ ਅਨੁਸਾਰ ਖਰੀਦ ਨੂੰ ਯਕੀਨੀ ਬਣਾਵੇ, ਸੰਸਦ ਵਿੱਚ ਪੜ੍ਹੇ ਲਿਖੇ ਦੇਸ਼-ਪ੍ਰੇਮੀ ਬੇਰੁਜ਼ਗਾਰ ਨੌਜਵਾਨਾਂ ਵੱਲੋਂ (ਜਿਹੜੇ ਇੰਜੀਨੀਅਰਿੰਗ ਸਮੇਤ ਵੱਖ-ਵੱਖ ਅਕੈਡਮਿਕ ਲਾਈਨਾਂ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸਨ )ਵੱਲੋਂ ਕੈਨਿਸਟਰਾਂ ਰਾਹੀਂ ਪੀਲਾ ਧੂਆਂ ਛੱਡ ਕੇ ਤੇ ਤਾਨਾਸ਼ਾਹ ਹਕੂਮਤ ਵਿਰੁੱਧ ਨਾਅਰੇ ਬੁਲੰਦ ਕਰਕੇ, ਰੋਸ ਪ੍ਰਗਟਾਵਾ ਕਰਨ ਦੀ ਹੱਕੀ ਤੇ ਰਵਾਇਤੀ (ਇਨਕਲਾਬੀ ਦੇਸ਼ ਭਗਤਾਂ ਦੀ ਰਿਵਾਇਤ ਅਨੁਸਾਰ) ਆਵਾਜ਼ ਨੂੰ ਦਬਾਉਣ- ਕੁਚਲਣ ਲਈ ਯੂ.ਏ.ਪੀ.ਏ. ਤੱਕ ਲਾ ਕੇ ਪੁਲਿਸ ਤਸ਼ੱਦਦ ਕਰਨ ਤੇ ਜੇਲ੍ਹੀਂ ਡੱਕਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ, ਉਹਨਾਂ ਨੂੰ ਫੌਰੀ ਰਿਹਾ ਕਰਨ ਦੀ ਜੋਰਦਾਰ ਮੰਗ ਕੀਤੀ ਹੈ , ਦਸਮੇਸ਼ ਯੂਨੀਅਨ ਵੱਲੋਂ 6 ਬੇਰੋਜ਼ਗਾਰ ਨੌਜਵਾਨਾਂ ਸਿਰ ਮੜ੍ਹੇ ਕੇਸਾਂ ਦੀ ਵਾਪਸੀ ਤੇ ਬਿਨਾਂ ਸ਼ਰਤ ਰਿਹਾਈ ਲਈ ਰੋਸ਼ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਯੂਨੀਅਨ ਵੱਲੋਂ ਤਹਿਸੀਲਦਾਰ ਦਫਤਰ ਜਗਰਾਉਂ ਮੂਹਰੇ ਕੀਤੇ ਤਿੱਖੇ ਰੋਸ ਪ੍ਰਦਰਸ਼ਨ ਦੇ ਸਿੱਟੇ ਵਜੋਂ, ਪਰਾਲੀ ਮੁੱਦੇ ਸਬੰਧੀ ਵੱਖ-ਵੱਖ ਪਿੰਡਾਂ ਦੇ ਦਰਜਨਾਂ ਕਿਸਾਨਾਂ ਸਿਰ ਮੜ੍ਹੇ ਸਰਕਾਰੀ ਜੁਰਮਾਨਿਆਂ ਦੀ ਉਗਰਾਹੀ ਤੇ ਰੋਕ ਲਗਾਉਣ ਦੀ ਮੁਢਲੀ ਜਿੱਤ ‘ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੁਝਾਰੂ ਕਿਸਾਨਾਂ, ਮਜ਼ਦੂਰਾਂ ਦਾ ਧੰਨਵਾਦ ਕੀਤਾ ਗਿਆ।
ਅੱਜ ਦੀ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ ਤਾਰ, ਸੁਖਚੈਨ ਸਿੰਘ ਨੰਬਰਦਾਰ, ਕੁਲਦੀਪ ਸ. ਸਵੱਦੀ, ਕੁਲਜੀਤ ਸਿੰਘ ਵਿਰਕ, ਬੂਟਾ ਸਿੰਘ ਬਰਸਾਲ, ਹਰਪਾਲ ਸਿੰਘ ਸੰਗਤਪੁਰਾ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਗੁਰਦੀਪ ਸ. ਮੰਡਿਆਣੀ, ਬਲਤੇਜ ਸ. ਤੇਜੂ ਸਿੱਧਵਾਂ, ਅਮਰਜੀਤ ਸ. ਖੰਜਰਵਾਲ , ਸਰਵਿੰਦਰ ਸਿੰਘ ਸੁਧਾਰ ਉਚੇਚੇ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here