ਲੁਧਿਆਣਾ ( RAJAN ) – ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜੀ.ਐਸ.ਟੀ. ਵਿਭਾਗ ਵਲੋਂ, ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਸਥਾਨਕ ਗੋਕੁਲ ਐਨਕਲੇਵ ਵਿਖੇ ‘ਐਲਿਜਾਬੈਥ-3’ ਨਾਮ ਦੇ ਕੈਫੇ ਦੀ ਜਾਂਚ ਕੀਤੀ ਗਈ। ਖ਼ਪਤਕਾਰ ਵਲੋਂ ਉਕਤ ਕੈਫੇ ਤੋਂ ਬਿੱਲ ਅਪਲੋਡ ਕੀਤੇ ਗਏ ਸਨ।ਡੀ.ਸੀ.ਐਸ.ਟੀ. ਲੁਧਿਆਣਾ 3, ਸ੍ਰੀਮਤੀ ਦਰਵੀਰ ਰਾਜ ਕੌਰ ਦੀ ਅਗਵਾਈ ਹੇਠ, ਏ.ਸੀ.ਐਸ.ਟੀ. ਲੁਧਿਆਣਾ 3 ਦੀ ਜਾਂਚ ਟੀਮ ਜਿਸ ਵਿੱਚ ਸਟੇਟ ਟੈਕਸ ਅਫਸਰ ਅਤੇ ਸਹਾਇਕ ਸਟਾਫ਼ ਸ਼ਾਮਲ ਸਨ। ਟੀਮ ਨੂੰ ਗੋਕੁਲ ਐਨਕਲੇਵ, ਲੁਧਿਆਣਾ ਵਿੱਚ ਸਥਿਤ ਇੱਕ ਕੈਫੇ ਦੁਆਰਾ ਕੀਤੀ ਗਈ ਬਿਲਿੰਗ ਬਾਰੇ ਸੂਚਿਤ ਕੀਤਾ ਗਿਆ ਸੀ।ਵਿਭਾਗ ਵਲੋਂ, ਆਮ ਲੋਕਾਂ ਦੁਆਰਾ ਅਪਲੋਡ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਰਿਟਰਨਾਂ ਦੀ ਜਾਂਚ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਟੈਕਸ ਚੋਰੀ ਦਾ ਪਤਾ ਲੱਗਾ ਅਤੇ ਮਾਲੀਏ ਦੇ ਲੀਕੇਜ ਨੂੰ ਰੋਕਿਆ ਗਿਆ ਹੈ। ਇਹ ਆਮ ਜਨਤਾ ਅਤੇ ਵਿਭਾਗ ਦਾ ਸਾਂਝਾ ਅਭਿਆਸ ਹੈ।’ਬਿੱਲ ਲਿਆਓ, ਇਨਾਮ ਪਾਓ’ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਇਕੱਠੇ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ। ਇਸ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਸਾਮਾਨ ਖਰੀਦਣ ਵੇਲੇ ਡੀਲਰਾਂ ਤੋਂ ਬਿੱਲ ਵਸੂਲਣ ਲਈ ਉਤਸ਼ਾਹਿਤ ਕਰਨਾ ਹੈ। ਇਹ ਸਕੀਮ ਖਪਤਕਾਰਾਂ ਨੂੰ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰਨ ਲਈ ਮਦਦਗਾਰ ਹੈ।
Latest article
ਲੁਧਿਆਣਾ ਨਗਰ ਨਿਗਮ ਡੀ ਜੋਨ ਦੇ ਬਾਹਰ ਭੱਜੇ ਬੈਂਡ,, ਸਮਾਜ ਸੇਵੀ ਵੱਲੋਂ ਨਗਰ ਨਿਗਮ...
ਲੁਧਿਆਣਾ ( Rajan ) :- ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਨਜਾਇਜ਼ ਤੌਰ ਤੇ ਬਣ ਰਹੀ ਬਿਲਡਿੰਗਾਂ...
ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬਾਹਰ ਬੈਠ ਆਮ ਆਦਮੀ ਪਾਰਟੀ ਦੇ ਵਰਕਰਾਂ...
ਲੁਧਿਆਣਾ ( Rajan ) :- ਲੁਧਿਆਣਾ ਵਿੱਚ ਅੱਜ ਸਵੇਰੇ ਤੜਕਸਾਰ ਹੋਈ ਈੜੀ ਦੀ ਰੇਡ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵਿੱਚ ਕਾਫੀ...
ਹੁਣ ਤਗੜੇ ਹੋ ਕੇ ਕਰਨਾ ਵਿਰੋਧੀਆਂ ਦਾ ਮੁਕਾਬਲਾ, ਮੁੜ ਅਕਾਲੀ ਬਣਦਿਆਂ ਹੀ ਦਹਾੜਿਆ ਸੁੱਚਾ...
ਗੁਰਦਾਸਪੁਰ ( Rajan ) :- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਪਾਰਟੀ ਦੇ ਵਿੱਚ ਸ਼ਾਮਿਲ ਕਰ...
Weather
Ludhiana
clear sky
24.5
°
C
24.5
°
24.5
°
51 %
1.1kmh
0 %
Mon
24
°
Tue
35
°
Wed
36
°
Thu
36
°
Fri
37
°