ਜ਼ਿਲ੍ਹਾ ਲੁਧਿਆਣਾ ਵਿੱਚੋਂ ਨਗਰ ਕੌਸਲਾਂ ਮੁੱਲਾਂਪੁਰ ਦਾਖਾ, ਜਗਰਾਓ ਅਤੇ ਖੰਨਾ ਨੇ ਮਾਰੀ ਬਾਜੀ

ਲੁਧਿਆਣਾ ( RAJAN ) :- ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਡਾ. ਰੁਪਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਸਵੱਛ ਸਰਵੇਖਣ 2023 ਜ਼ਿਲ੍ਹਾ ਲੁਧਿਆਣਾ ਦੀਆ ਨਗਰ ਕੌਸਲਾਂ ਮੁੱਲਾਂਪੁਰ ਦਾਖਾ, ਜਗਰਾਓ ਅਤੇ ਖੰਨਾ ਨੇ ਬਾਜੀ ਮਾਰੀ ਹੈ।ਪੰਜਾਬ ਵਿੱਚ ਕੁੱਲ 12 ਨਗਰ ਕੌਸਲਾਂ ਨੂੰ ਵਾਟਰ ਪਲੱਸ ਸਰਟੀਫਿਕੇਟ ਪ੍ਰਾਪਤ ਹੋਏ ਜਿਸ ਵਿੱਚੋਂ 03 ਜ਼ਿਲ੍ਹਾ ਲੁਧਿਆਣਾ ਦੀਆਂ ਨਗਰ ਕੌਸਲਾਂ ਜਗਰਾਓ, ਮੁੱਲਾਪੁਰ ਦਾਖਾ ਅਤੇ ਖੰਨਾ ਹਨ।ਨਗਰ ਕੌਸਲ ਮੁੱਲਾਪੁਰ ਦਾਖਾ ਨੇ ਇਹ ਦੋਨੇ ਹੀ ਉਪਲੱਧੀਆਂ, ਗਾਰਬੇਜ ਫਰੀ ਸਿਟੀ ਸਰਟੀਫਿਕੇਸ਼ਨ ਦੇ ਵਿੱਚ 1 ਸਟਾਰ ਰੈਕਿੰਗ ਅਤੇ ਓ.ਡੀ.ਐਫ. ਵਿੱਚ ਵਾਟਰ ਪਲੱਸ ਸਰਟੀਫਿਕੇਟ ਹਾਸਲ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਜਿਸ ਸਦਕਾ ਨਗਰ ਕੌਸਲ ਮੁੱਲਾਪੁਰ ਦਾਖਾ ਨੇ ਸਵੱਛ ਸਰਵੇਖਣ 2023 ਵਿੱਚ ਜੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਨਗਰ ਕੌਸਲ ਮੁੱਲਾਂਪੁਰ ਦਾਖਾ ਲਈ ਡਿਪਟੀ ਕਮਿਸ਼ਨਰ ਅਤੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ 11 ਜਨਵਰੀ ਨੂੰ ਰਾਸ਼ਟਰਪਤੀ ਅਵਾਰਡ ਲਈ ਦਿੱਲੀ ਵਿਖੇ ਸੱਦਾ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੂਹ ਸਟਾਫ ਇਸ ਵੱਡੀ ਪ੍ਰਾਪਤੀ ਲਈ ਵਧਾਈ ਦਾ ਪਾਤਰ ਹੈ।ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਚੱਲ ਰਹੇ ਸਵੱਛ ਭਾਰਤ ਮਿਸ਼ਨ ਅਤੇ ਸਵੱਛ ਸਰਵੇਖਣ ਦਾ ਮੁਕਾਬਲਾ ਹਰ ਸਾਲ ਹੁੰਦਾ ਹੈ ਅਤੇ ਪੂਰਾ ਦੇਸ਼ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ।ਸਵੱਛ ਸਰਵੇਖਣ 2023 ਤਹਿਤ ਗਾਰਬੇਜ਼ ਫਰੀ ਸਿਟੀ ਅਧੀਨ ਕਾਬਿਲ ਸ਼ਹਿਰਾਂ ਨੂੰ ਸਟਾਰ ਰੇਟਿੰਗ ਦਿੱਤੀ ਜਾਂਦੀ ਹੈ ਅਤੇ ਓ.ਡੀ.ਐਫ. ਤਹਿਤ ਰੈਕਿੰਗ ਦਿੱਤੀ ਜਾਂਦੀ ਹੈ ਜਿਸ ਵਿੱਚ ਸੱਭ ਤੋਂ ਉੱਚੀ ਰੈਕਿੰਗ ਵਾਟਰ ਪੱਲਸ ਦੀ ਹੁੰਦੀ ਹੈ।

LEAVE A REPLY

Please enter your comment!
Please enter your name here