ਪੁਲਿਸ ਦੀ ਵਰਦੀ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਵਸੂਲਣ ਵਾਲਾ ਫਰਜ਼ੀ ਸਬ ਇੰਸਪੈਕਟਰ ਗ੍ਰਿਫਤਾਰ

ਲੁਧਿਆਣਾ ( Rajan ) :- ਲੁਧਿਆਣਾ ਪੁਲਿਸ ਨੇ ਪੁਲਿਸ ਦੀ ਵਰਦੀ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇੱਕ ਫਰਜ਼ੀ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸਬਜ਼ੀ ਮੰਡੀ ਇਲਾਕੇ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦਾ ਸੀ। ਮੁਲਜ਼ਮ ਕੋਲੋਂ ਪੁਲੀਸ ਦੀ ਵਰਦੀ, ਜਾਅਲੀ ਸ਼ਨਾਖਤੀ ਕਾਰਡ, ਇੱਕ ਐਨਜੀਓ ਸਟਿਕ ਅਤੇ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਬਰਾਮਦ ਹੋਈ ਹੈ। ਉਸਦੀ ਪਛਾਣ ਅਨਮੋਲ ਸਿੱਧੂ, ਵਾਸੀ ਛਾਉਣੀ

ਮੁਹੱਲਾ, ਲੁਧਿਆਣਾ ਵਜੋਂ ਹੋਈ ਹੈ।ਏ.ਡੀ.ਸੀ.ਪੀ.-1 ਜੇ.ਐਸ.ਸੰਧੂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਸਬਜ਼ੀ ਮੰਡੀ ਇਲਾਕੇ ‘ਚ ਇੱਕ ਪੁਲਿਸ ਮੁਲਾਜ਼ਮ ਲੋਕਾਂ ਤੋਂ ਨਜਾਇਜ਼ ਤੌਰ ‘ਤੇ ਜਬਰੀ ਵਸੂਲੀ ਕਰ ਰਿਹਾਂ ਹੈ। ਇਸ ਤੋਂ ਬਾਅਦ ਪੁਲੀਸ ਨੇ ਜਾਲ ਵਿਛਾ ਕੇ ਥਾਣਾ ਜੋਧੇਵਾਲ ਦੀ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲਤਾ

ਹਾਸਲ ਕੀਤੀ। ਉਨ੍ਹਾਂ ਦਸਿਆ ਕਿ ਮੁਲਜ਼ਮ ਨੇ ਸੀ.ਆਈ.ਏ.-2 ਜਲੰਧਰ ਵਿਖੇ ਤਾਇਨਾਤ ਹੋਣ ਦਾ ਦਾਅਵਾ ਕੀਤਾ ਸੀ, ਜਿਹੜਾ ਜਾਂਚ ਦੌਰਾਨ ਜਾਅਲੀ ਪਾਇਆ ਗਿਆ।

LEAVE A REPLY

Please enter your comment!
Please enter your name here