ਲਾਡੋਵਾਲ ਟੋਲ ਪਲਾਜ਼ਾ ਸਰਭ ਸਹਿਮਤੀ ਨਾਲ ਹੋਇਆ ਹੋਇਆ ਬੰਦ: ਸੁਨਹਿਰਾ ਭਾਰਤ ਪਾਰਟੀ

ਲੁਧਿਆਣਾ ( Rajan ) :- ਲੁਧਿਆਣਾ ਦੇ ਸਭ ਤੋਂ ਵੱਧ ਮਹਿੰਗੇ ਟੋਲ ਪਲਾਜਾ ਲਾਡੋਵਾਲ ਨੂੰ ਅੱਜ 17ਵੇਂ ਦਿਨ ਧਰਨੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ l ਇਸ ਸਬੰਧ ਵਿੱਚ ਜਾਣਕਾਰ ਦਿੰਦਿਆਂ ਸੁਨਹਿਰਾ ਭਾਰਤ ਪਾਰਟੀ ਕੌਮੀ ਪ੍ਰਧਾਨ ਸੀ ਰਕੇਸ਼ ਕੁਮਾਰ (ਰਿੱਕੀ) ਨੇ ਕਿਹਾ ਕਿ ਇਹ ਟੋਲ ਪਲਾਜ਼ਾ ਦਿਨ ਬ ਦਿਨ ਰੇਟ ਵਧਾਉਣ ਦਾ ਸੀ ਪਹਿਲਾਂ ਜਦੋਂ 2009 ਦੇ ਵਿੱਚ ਟੋਲ ਪਲਾਜ਼ਾ ਲਾਇਆ ਗਿਆ ਸੀ ਉਸ ਟਾਈਮ ਰੇਟ 90 ਹੁੰਦਾ ਸੀ l ਫਿਰ ਵਧਾ ਕੇ ਇਹਨਾਂ ਨੇ 120 ਫਿਰ 210 -225 ਤੱਕ ਕਰ ਦਿੱਤਾ ਗਿਆ ਸੀ ਪਰ ਹੁਣ ਇਹ 220 ਰੁਪਏ ਸਿੰਗਲ ਸਾਈਡ ਤੇ ਦੂਸਰੀ ਵਾਰ ਦੇ 220 ਯਾਨੀ ਕਿ 400 ਦੇ ਕਰੀਬ ਕਰ ਦਿੱਤਾ ਗਿਆ ਹੈ ਜੋ ਕਿ ਆਮ ਜਨਤਾ ਦੀ ਜੇਬਾਂ ਦੇ ਨਾਲ ਚੰਗੀ ਵੱਡੀ ਲੁੱਟ ਸੀ ਇਹ ਲੁੱਟ ਬੀਜੇਪੀ ਸਰਕਾਰ ਦੁਬਾਰਾ ਕੀਤੀ ਜਾ ਰਹੀ ਸੀ l ਅਧਿਕਾਰੀਆਂ ਨਾਲ ਕਈ ਵਾਰੀ ਗੱਲ ਕਰਨ ਲਈ

ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਦੇ ਅਧਿਕਾਰੀਆਂ ਦੁਆਰਾ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਆਸ਼ਵਾਸਨ ਦਿੱਤਾ ਗਿਆ ਪਹਿਲੇ ਦਿਨ ਤੋਂ ਧਰਨੇ ਵਿੱਚ ਮੌਜੂਦ ਸੁਨਿਹਰਾ ਭਾਰਤ ਪਾਰਟੀ ਦੇ ਕੌਮੀ ਪ੍ਰਧਾਨ ਆਪਣੇ ਸਾਥੀਆਂ ਸਮੇਤ 30 ਤਰੀਕ ਨੂੰ ਐਤਵਾਰ ਦੇ ਦਿਨ ਡਟੇ ਰਹੇ ਅਤੇ ਸੰਪੂਰਨ ਸਹਿਮਤੀ ਦੇ ਨਾਲ ਲਾਡੋਵਾਲ ਟੋਲ ਪਲਾਜਾ ਤਰਪਾਲਾਂ ਰਾਹੀਂ ਬੰਦ ਕਰ ਦਿੱਤਾ ਗਿਆ ਤੇ ਚੇਤਾਵਨੀ ਦਿੱਤੀ ਗਈ ਕਿ ਅਗਰ ਇਸ ਨੂੰ ਕੋਈ ਵੀ ਖੋਲਦਾ ਤਾਂ ਉਹ ਅਗਲੇ ਟੋਲ ਪਲਾਜ਼ਿਆਂ ਦੇ ਧਰਨੇ ਦੀ ਜਿੰਮੇਵਾਰ ਹੋਏਗਾ l ਕਿਉਂਕਿ ਬਿਨਾਂ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਦੀ ਸਲਾਹ ਮਸ਼ਵਰੇ ਤੋ ਨਹੀਂ ਖੋਲਿਆ ਜਾ ਸਕਦਾ ਕਿਉਂਕਿ ਇੰਨੀ ਲੁੱਟ ਕਸੁੱਟ ਕਿਸਾਨ ਕਦੀ ਬਰਦਾਸ਼ਤ ਨਹੀਂ ਕਰ ਸਕਦੇ l ਸਮਾਜ ਸੇਵਕਾਂ ਅਤੇ ਹੋਰਾਂ ਨੂੰ ਅਸੀਂ ਅਪੀਲ ਕੀਤੀ ਕਿ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ ਜਿਸ ਕਰਕੇ ਸਾਡੇ ਨਾਲ ਆਟੋ

ਯੂਨੀਅਨ, ਟੈਕਸੀ ਯੂਨੀਅਨ, ਟਰੱਕ ਯੂਨੀਅਨ, ਅਤੇ ਵੱਖ ਵੱਖ ਵਪਾਰੀ ਵਰਗ ਦੇ ਲੋਕ ਸਾਡੇ ਨਾਲ ਸ਼ਾਮਿਲ ਹੋਏ ਅਤੇ ਸਾਨੂੰ ਹੌਸਲਾ ਦਿੱਤਾ ਤੇ ਤਕਰੀਬਨ ਤਕਰੀਬਨ 10 ਹਜਾਰ ਤੋਂ ਵੱਧ ਇਕੱਠ ਲਾਡੋਵਾਲ ਟੋਲ ਪਲਾਜ਼ੇ ਤੇ ਹੋਇਆ ਜਿੱਥੇ ਕਿ ਸਬਦੀ ਸਲਾਹ ਸਹਿਮਤੀ ਨਾਲ ਇਹਨੂੰ ਬੰਦ ਕਰ ਦਿੱਤਾ ਗਿਆ l ਅਗਰ ਰੇਟ ਘਟਾਏ ਜਾਣਗੇ ਤਾਂ ਇਹ ਟੋਲ ਚੱਲ ਸਕਦਾ ਹੈ ਬਿਨਾਂ ਰੇਟਾਂ ਦੀ ਘਟਾਏ ਤੋਂ ਬਿਨਾਂ ਇਹ ਟੋਲ ਨਹੀਂ ਚੱਲ ਸਕਦਾ ਕਿਉਂਕਿ ਅਸੀਂ ਇੰਨੀ ਲੁੱਟ ਕਦੇ ਵੀ ਨਹੀਂ ਹੋਣ ਦਵਾਂਗੇ l ਮੀਡੀਆ ਨਾਲ ਗੱਲਬਾਤ ਕਰਦਿਆਂ ਰਕੇਸ਼ ਕੁਮਾਰ (ਰਿੱਕੀ)ਨੇ ਇਹ ਸ਼ਬਦ ਕਹੇ l ਇਸ ਮੌਕੇ ਸੁਨਹਿਰਾ ਭਾਰਤ ਪਾਰਟੀ ਸਰਪ੍ਰਸ ਸ੍ਰੀ

ਰਕੇਸ਼ ਕੁਮਾਰ (ਰਿੱਕੀ), ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸੁਨਹਿਰਾ ਭਾਰਤ ਪਾਰਟੀ ਕੈਸ਼ੀਅਰ ਰਾਜਨਦੀਪ ਕੌਰ , ਇੰਦਰਵੀਰ ਸਿੰਘ ਕਾਦੀਆਂ, ਮਨਜੀਤ ਸਿੰਘ ਅਰੋੜਾ, ਕਿਰਪਾਲ ਸਿੰਘ ਸਹਾਰਾ, ਅਮਰਜੀਤ ਭੱਟੀ, ਸੁਰਿੰਦਰ ਸਿੰਘ ਪਵਾਰ ਅੰਗਰੇਜ ਸਿੰਘ ਸੁਖਵਿੰਦਰ ਸਿੰਘ ਮੰਗਲੀ, ਅਨਿਲ ਕੁਮਾਰ, ਦਿਨੇਸ਼ ਵਰਮਾ, ਸੁਮੀਤ, ਅਭੇ ਵਰਮਾ, ਅਤੇ ਹੋਰ ਸਿਆਸੀ ਆਗੂ ਮੌਜੂਦ ਸਨ l

LEAVE A REPLY

Please enter your comment!
Please enter your name here