ਸਿਰਫ 500 ਰੁਪਏ ਦੇ ਲੈਣ ਦੇਣ ਕਾਰਨ ਕਤਲ ਹੋ ਗਿਆ ਸੋਹਣਾ ਸੁਨੱਖਾ ਨੌਜਵਾਨ , ਪਿਓ ਗੰਭੀਰ ਜ਼ਖਮੀ

Rajan _ਮਹਿਜ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਸੋਹਣੇ ਸੁਨੱਖੇ ਨੌਜਵਾਨ ਦੀ ਮੌਤ ਹੋ ਗਈ। ਜਦਕਿ ਉਸਦਾ ਪਿਤਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਲਜਾਇਆ ਗਿਆ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਦਿੱਤਾ ਗਿਆ। ਜਿੱਥੋਂ ਉਸਨੂੰ ਅੰਮ੍ਰਿਤਸਰ ਲਈ ਉਚੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ। ਜਿਸ ਵਿੱਚੋਂ ਇੱਕ

ਇੱਟ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰ ਵਿੱਚ ਵੱਜ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸੇ ਝਗੜੇ ਦੌਰਾਨ ਉਸਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਰਾਹੁਲ ਅਤੇ ਰੋਹਿਤ ਮਸੀਹ ਪੁੱਤਰ ਰਵੀ ਮਸੀਹ ਦੋਵੇਂ ਭਰਾ ਨਸ਼ੇ ਕਰਨ ਦੇ ਆਦੀ ਹਨ ਅਤੇ ਉਹਨਾਂ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕਿ ਅੱਜ ਸਵੇਰੇ ਝਗੜਾ ਹੋਇਆ ਸੀ। ਝਗੜਾ ਸਿਰਫ 500 ਰੁਪਏ ਦਾ ਸੀ। ਇਹ ਝਗੜਾ ਇਸ ਕਦਰ ਵੱਧ ਗਿਆ ਕਿ ਇੱਟਾਂ ਰੋੜੇ ਚੱਲਣ ਲੱਗ ਪਏ ਆ ਤੇ ਇਸ ਮਮੂਲੀ ਝਗੜੇ ਨੇ 19 ਸਾਲ ਦੇ ਨੌਜਵਾਨ ਦੀ ਜਾਨ ਲੈ ਲਈ।ਇਸ ਸਬੰਧੀ ਸੂਚਨਾ ਮਿਲਣ ਤੇ ਮੌਕੇ ਤੇ

ਪੁੱਜੇ ਥਾਣਾ ਕਾਹਨੂੰਵਾਨ ਦੇ ਐਸਐਚ ਓ ਸਾਹਿਲ ਪਠਾਣੀਆ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚ ਓ ਸਾਹਿਲ ਪਠਾਣੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਤਿੰਨ ਆਰੋਪੀਆਂ ਰਾਹੁਲ ਮਸੀਹ ਰੋਹਿਤ ਮਸੀਹ ਅਤੇ ਉਹਨਾਂ ਦੀ ਮਾਤਾ ਰਾਜ ਖਿਲਾਫ ਕੇਂਦਰ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਗਏ ਕਾਨੂੰਨ 103 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here