ਸੀਵਰੇਜ ਬਲਾਕ ਹੋਣ ਕਰਕੇ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਹੋਇਆ ਗੰਦਾ ਪਾਣੀਦੁਖੀ ਹੋ ਕੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

ਗੁਰਦਾਸਪੁਰ ( Rajan ) :- ਗੁਰਦਾਸਪੁਰ ਤੇ ਪਿੰਡ ਹਰਥੋ ਬਰਥਵਾਲਾ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਵਿੱਚੋਂ ਗੰਦਾ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਹੈ। ਇਸ ਕਰਕੇ ਘਰਾਂ ਦੇ ਵਿੱਚ ਬਦਬੂ ਫੈਲ ਗਈ ਹੈ ਅਤੇ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਲੀਕ ਹੋ

ਰਿਹਾ ਹੈ ਇਸ ਪਰੇਸ਼ਾਨੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਕੰਪਲੇਂਟਾਂ ਦਿੱਤੀਆਂ ਹਨ ਪਰ ਸੀਵਰੇਜ ਬੋਰਡ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੈ ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਬੱਚੇ ਬਿਮਾਰ ਹੋ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਵੀ ਪਿੰਡ ਵਿੱਚੋ ਫੰਡ ਇਕੱਠਾ ਕੀਤਾ

ਜਾਂਦਾ ਹੈ ਪਰ ਸੀਵਰੇਜ ਦੀ ਸਫਾਈ ਨਹੀਂ ਹੋ ਪਾ ਰਹੀ ਜਿਸ ਕਰਕੇ ਸਾਰਾ ਗੰਦਾ ਪਾਣੀ ਗਲੀਆਂ ਦੇ ਵਿੱਚ ਹੀ ਇਕੱਠਾ ਹੋ ਰਿਹਾ ਹੈ

LEAVE A REPLY

Please enter your comment!
Please enter your name here