ਲੁਧਿਆਣਾ ਸਰਕਾਰੀ ਹਸਪਤਾਲ ਵਿੱਚ ਗਰਭਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਪਹੁੰਚੇ ਮਾਹਰ ਡਾਕਟਰ। ਦੱਸਿਆ ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਹੋਣਾ ਚਾਹੀਦਾ ਫਾਸਲਾ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਉਪਲਬਧ ।

ਲੁਧਿਆਣਾ ( Rajan ) :- ਲਗਾਤਾਰ ਵੱਧ ਰਹੀ ਜਨਸੰਖਿਆ ਅਤੇ ਬੱਚਿਆਂ ਵਿੱਚ ਵੱਧ ਰਿਹਾ ਕੁਪੋਸ਼ਣ ਉੱਪਰ ਕਾਬੂ ਪਾਉਣ ਲਈ ਵੱਖ ਵੱਖ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਮਾਹਰ ਡਾਕਟਰ । ਜਿਨਾਂ ਨੇ ਜਿੱਥੇ ਗਰਭਤੀ ਮਹਿਲਾਵਾਂ ਨੂੰ ਸਾਂਭ ਸੰਭਾਲ ਦੀ ਜਾਣਕਾਰੀ ਦਿੱਤੀ ਉੱਥੇ ਹੀ ਇਸ ਗੱਲ ਬਾਰੇ ਵੀ ਜਾਗਰੂਕ ਕੀਤਾ ਕਿ ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫਾਸਲਾ ਜਰੂਰ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕੁਝ ਲੋਕ ਲੜਕੇ ਦੀ ਚਾਹ ਵਿੱਚ ਫਾਸਲਾ ਨਹੀਂ ਰੱਖਦੇ ਜਿਸਦੇ ਨਾਲ ਮਹਿਲਾਵਾਂ ਦੀ ਸਿਹਤ ਉੱਪਰ ਤਾਂ ਅਸਰ ਪੈਂਦਾ ਹੀ ਹੈ ਨਵਜੰਮੇ ਬੱਚੇ ਦੀ ਸਿਹਤ ਉੱਪਰ ਵੀ ਵੱਡਾ ਅਸਰ ਦੇਖਣ ਨੂੰ

ਮਿਲਦਾ ਹੈ । ਉਹਨਾਂ ਨੇ ਕਿਹਾ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਇਸ ਮੁੱਦੇ ਉੱਪਰ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਜਾਣਕਾਰੀ ਲੈਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ । ਪਰ ਇਹ ਬਹੁਤ ਜਰੂਰੀ ਹੈ ਕਿ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਬੱਚੀਆਂ ਵਿੱਚ ਫਾਸਲਾ ਰੱਖਣਾ ਬਹੁਤ ਹੀ ਜਰੂਰੀ ਹੈ । ਇਸ ਦੇ ਨਾਲ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਕੁੜੀਆਂ ਨੂੰ ਆਪਣਾ ਪਰਿਵਾਰ ਜਾਂ ਬੱਚੇ ਨਹੀਂ ਸਮਝਦੇ ਜੇਕਰ ਉਹਨਾਂ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦੇ ਦੋ ਕੁੜੀਆਂ ਹਨ ਉਹਨਾਂ ਨੇ ਕਿਹਾ ਕਿ ਕੁੜੀਆਂ ਵੀ ਪਰਿਵਾਰ ਦਾ ਅੰਗ ਹਨ ਅਤੇ ਕੁੜੀਆਂ ਨੂੰ ਵੀ

ਮੁੰਡਿਆਂ ਜਿੰਨਾ ਹੀ ਸਤਿਕਾਰ ਅਤੇ ਆਦਰ ਮਿਲਣਾ ਚਾਹੀਦਾ ਹੈ। ਅਤੇ ਉਹਨਾਂ ਨੇ ਦੱਸਿਆ ਕਿ ਹਰ ਸਰਕਾਰੀ ਹਸਪਤਾਲ ਦੇ ਵਿੱਚ ਟੀਕਾ ਕਰਨ ਉਪਲਬਧ ਹੈ ਜੇਕਰ ਮਹਿਲਾਵਾਂ ਜਚੇ ਬੱਚੇ ਤੋਂ ਬਾਅਦ ਟੀਕਾਕਰਨ ਕਰਵਾਉਣਾ ਚਾਹੁਣ ਤਾਂਸ਼ ਦੇ ਬਾਰੇ ਜਾਣਕਾਰੀ ਦੇਣਾ ਆਸ਼ਾ ਵਰਕਰ ਅਤੇ ਏ ਏਨ ਐਮ ਦਾ ਫਰਜ਼ ਹੈ ।

LEAVE A REPLY

Please enter your comment!
Please enter your name here