ਲੁਧਿਆਣਾ ਨਗਰ ਨਿਗਮ ਡੀ ਜੋਨ ਦੇ ਬਾਹਰ ਭੱਜੇ ਬੈਂਡ,, ਸਮਾਜ ਸੇਵੀ ਵੱਲੋਂ ਨਗਰ ਨਿਗਮ ਕਮਿਸ਼ਨਰ ਦੀ ਕੁੰਮਕਰਨ ਨੀਂਦ ਤੋਂ ਜਗਾਨ ਦੀ ਕੀਤੀ ਗਈ ਕੋਸ਼ਿਸ਼ ਸ਼ਹਿਰ ਦੇ ਵਿੱਚ ਨਜਾਇਜ਼ ਬਣ ਰਹੀ ਬਿਲਡਿੰਗਾਂ ਨੂੰ ਲੈ ਕੇ ਕੀਤਾ ਗਿਆ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਸਮਾਜ ਸੇਵੀ ਗੌਰਵ ਉਰਫ ਸੱਚਾ ਯਾਦਵ ਵੱਲੋਂ

ਲੁਧਿਆਣਾ ( Rajan ) :- ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਨਜਾਇਜ਼ ਤੌਰ ਤੇ ਬਣ ਰਹੀ ਬਿਲਡਿੰਗਾਂ ਨੂੰ ਲੈ ਕੇ ਸਮੇਂ ਸਮੇਂ ਤੇ ਕਈ ਸੰਸਥਾਵਾਂ ਵੱਲੋਂ ਪੁਰਜੋਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਉਸੀ ਦੇ ਚਲਦੇ ਅੱਜ ਸਮਾਜ ਸੇਵੀ ਗੌਰਵ ਉਰਫ ਸੱਚਾ ਯਾਦਵ ਵੱਲੋਂ ਅਨੋਖੇ ਤਰੀਕੇ ਨਾਲ ਨਗਰ ਨਿਗਮ ਦਫਤਰ ਦੇ ਬਾਹਰ ਬੈਂਡ ਵਜਾ ਕੇ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਲੁਧਿਆਣਾ ਨਗਰ ਨਿਗਮ ਕੁੰਮ ਕਰਨ ਦੀ ਨੀਂਦ ਸੁੱਤਾ ਪਿਆ ਹੈ ਜਿਸ ਨੂੰ ਜਗਾਣ ਲਈ ਬੈਂਡ ਵਾਜੇ ਦੀ ਜਰੂਰਤ ਹੈ ਇਸ ਕਰਕੇ ਉਹ ਅੱਜ ਬੈਂਡ ਵਾਜਾ ਲੈ ਕੇ ਨਗਨ ਦਫਤਰ ਪੁੱਜੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਦਾ ਇੱਕ ਅਫਸਰ ਨਵਨੀਤ ਖੁਖਰ ਸ਼ਹਿਰ ਦੇ ਵਿੱਚ ਸਰੇਆਮ ਨਜਾਇਜ਼ ਬਿਲਡਿੰਗਾਂ ਬਣਵਾ ਰਿਹਾ ਹੈ ਜਿਸ ਦੀ ਸਮੇਂ ਸਮੇਂ ਤੇ ਕਾਰਪੋਰੇਸ਼ਨ ਦਫਤਰ ਦੇ ਵਿੱਚ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਨੇ ਪਰ ਕਮਿਸ਼ਨਰ ਆਫਿਸ ਵੱਲੋਂ ਉਸ ਦੇ ਉੱਤੇ ਕਾਰਵਾਈ ਕਰਨ ਦੀ ਜਗਹਾ ਉਸ ਤੋਂ ਹਲੇ ਵੀ ਕੰਮ ਕਰਵਾਇਆ ਜਾ ਰਿਹਾ ਹੈ

LEAVE A REPLY

Please enter your comment!
Please enter your name here