ਮਲੇਰਕੋਟਲੇ ਨੂੰ ਜਿਲ੍ਹਾ ਬਣਾਉਣ ਦੇ ਫੈਸਲੇ ਦਾ ਸਵਾਗਤ, ਧੂਰੀ ਨੂੰ ਮਲੇਰਕੋਟਲੇ ਨਾਲ ਕਿਸੇ ਵੀ ਕੀਮਤ ਨਹੀਂ ਜੋੜਨ ਦਿੱਤਾ ਜਾਵੇਗਾ – ਜਸਵਿੰਦਰ ਸਿੰਘ ਰਿਖੀ

ਮਲੇਰਕੋਟਲਾ ( ਧਰਮਜੀਤ ) ਪੰਜਾਬ ਸਰਕਾਰ ਵੱਲੋਂ ਈਦ ਦੇ ਮੌਕੇ ਮੁਸਲਿਮ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਲਈ ਲਏ ਇੱਕ ਸਿਆਸੀ ਫੈਸਲੇ ਦਾ ਸਵਾਗਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀ ਜਿਲ੍ਹਾ ਬਣਾਇਆ ਵਧੀਆ ਫੈਸਲਾ । ਪਰ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਅਪੀਲ ਵੀ ਕਰਦੇ ਹਾਂ ਕਿ ਧੂਰੀ ਹਲਕੇ ਨੂੰ ਸੰਗਰੂਰ ਜਿਲ੍ਹੇ ਨਾਲ ਹੀ ਰੱਖਿਆ ਜਾਵੇ । ਕਿਉ ਕਿ ਸੰਗਰੂਰ ਧੂਰੀ ਦੇ ਲੋਕਾਂ ਲਈ ਆਪਣੇ ਬਾਹਰਲੇ ਘਰ ਦੀ ਤਰ੍ਹਾਂ ਹੀ ਹੈ । ਧੂਰੀ ਨੂੰ ਕਿਸੇ ਵੀ ਹਾਲਤ ਵਿੱਚ ਮਾਲੇਰਕੋਟਲਾ ਨਾਲ ਨਾ ਜੋੜ੍ਹਿਆ ਜਾਵੇ । ਜੇਕਰ ਸਰਕਾਰ ਧੂਰੀ ਨੂੰ ਮਾਲੇਰਕੋਟਲਾ ਨਾਲ ਜੋੜੇਗੀ ਤਾਂ ਲੋਕ ਇਨਸਾਫ ਪਾਰਟੀ ਧੂਰੀ ਇੱਕ ਵੱਡਾ ਸੰਘਰਸ਼ ਕਰੇਗੀ । ਤੁਸੀ ਮਾਲੇਰਕੋਟਲਾ ਨੂੰ ਜਿਲ੍ਹਾ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇਕਰ ਸਾਡੇ ਧੂਰੀ ਨੂੰ ਮਾਲੇਰਕੋਟਲਾ ਨਾਲ ਜੋੜ੍ਹਿਆ ਗਿਆ ਤਾਂ ਇੱਕ ਬਹੁਤ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਜਿਸਦਾ ਖ਼ਮਿਆਜਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭੁਗਤਣਾ ਪਵੇਗਾ । ਕਿਸੇ ਵੀ ਹਾਲਤ ਵਿੱਚ ਧੂਰੀ ਨੂੰ ਮਾਲੇਰਕੋਟਲਾ ਨਾਲ ਨਹੀਂ ਜੋੜਨ ਦਿੱਤਾ ਜਾਵੇਗਾ । ਕਿਉ ਕਿ ਧੂਰੀ ਸੰਗਰੂਰ ਦੀ ਬੁੱਕਲ ਵਿੱਚ ਬੈਠਾ ਹੈ ਤੇ ਮਲੇਰਕੋਟਲੇ ਤੋਂ ਕੋਹਾਂ ਦੂਰ , ਸਰਕਾਰ ਨੂੰ ਇਹ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਹੈ । ਇਸ ਮੌਕੇ ਓਹਨਾਂ ਨਾਲ ਧੂਰੀ ਪ੍ਰਧਾਨ ਕੁਲਵੰਤ ਰਾਏ ਪੱਪੂ , ਜਰਨਲ ਸਕੱਤਰ ਧੂਰੀ ਦੀਦਾਰ ਸਿੰਘ , ਦਰਸ਼ਨ ਸਿੰਘ ਖਹਿਰਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਧੂਰੀ , ਜਗਦੇਵ ਸਿੰਘ ਧਨੋਆ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਗਰੂਰ , ਸੁਰਜੀਤ ਸਿੰਘ ਫੌਜੀ ਮੀਤ ਪ੍ਰਧਾਨ ਐਕਸ ਸਰਵਿਸਮੈਨ ਵਿੰਗ , ਬਲਵੰਤ ਸਿੰਘ ਮੀਤ ਪ੍ਰਧਾਨ ਧੂਰੀ , ਸੁਖਵਿੰਦਰ ਸਿੰਘ ਹਰਚੰਦਪੁਰ ਪ੍ਰਧਾਨ S C ਵਿੰਗ ਧੂਰੀ , ਯੂਥ ਪ੍ਰਧਾਨ ਧੂਰੀ ਕਾਲਾ ਵੜੈਚ , ਮਨਪ੍ਰੀਤ ਸਿੰਘ ਧੂਰੀ , ਦਰਸ਼ਨ ਸਿੰਘ ਕਾਲਾ , ਪਰਵੇਸ਼ ਪੂਰੀ ਹਾਜ਼ਿਰ ਸਨ ।

LEAVE A REPLY

Please enter your comment!
Please enter your name here