ਸਰਕਾਰੀ ਸਕੂਲ ਮਮਦੋਟ ਨੂੰ ਅਮੀਨੈਂਸ ਲਈ ਚੁਣਨ ‘ਤੇ ਫੌਜੀ ਅੰਗਰੇਜ਼ ਸਿੰਘ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ

ਮਮਦੋਟ 23 ਜਨਵਰੀ ( ਸੰਦੀਪ ਕੁਮਾਰ ਸੋਨੀ) -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਬਣਾਏ ਜਾ ਰਹੇ ਪਹਿਲੇ ‘ਸਕੂਲ ਆਫ ਐਮੀਨੈਂਸ’ ਦੇ 117 ਸਕੂਲਾਂ ਵਿੱਚੋ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੰਕੈਡਰੀ ਕੰਨਿਆ ਸਮਾਰਟ ਸਕੂਲ ਮਮਦੋਟ ਨੂੰ ਸਕੂਲ ਐਮੀਨੈਂਸ ਚੁਣੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਫੌਜੀ ਅੰਗਰੇਜ਼ ਸਿੰਘ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਗਰੇਜ਼ ਸਿੰਘ ਮਮਦੋਟ ਨੇ ਕਿਹਾ ਕਿ ਮਮਦੋਟ ਕਸਬਾ ਇੱਕ ਸਰਹੱਦੀ ਇਲਾਕਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਪੱਛੜਿਆ ਹੋਇਆ ਵੀ ਹੈ। ਓਹਨਾ ਕਿਹਾ ਕਿ ਮਮਦੋਟ ਦੇ ਸੀਨੀਅਰ ਸੈਕੰਡਰੀ ਕੰਨਿਆ ਸਮਾਰਟ ਸਕੂਲ ਵਿੱਚ ਲਗਪਗ 40 ਪਿੰਡਾਂ ਦੇ ਗਰੀਬ, ਮਜ਼ਦੂਰ ਮਾਤਾ ਪਿਤਾ ਦੀਆਂ ਲਗਪਗ 1250 ਦੇ ਕਰੀਬ ਵਿਦਿਆਰਥਣਾ ਪੜ੍ਹਦੀਆਂ ਹਨ ਅਤੇ ਇਸ ਸਕੂਲ ਦਾ ‘ਸਕੂਲ ਆਫ ਐਮੀਨੈਂਸ’ ਬਣਨ ਨਾਲ ਗਰੀਬ ਵਿਦਿਆਰਥਣਾਂ ਦਾ ਬਹੁਤ ਫ਼ਾਇਦਾ ਹੋਵੇਗਾ। ਕਿਉਂਕਿ ਇਹਨਾਂ ਸਕੂਲਾਂ ਦੀ ਪੜਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਬਿਹਤਰ ਹੋਵੇਗਾ ਅਤੇ ਸਾਨੂੰ ਇਹ ਯਕੀਨ ਹੀ ਨਹੀ ਬਲਕਿ ਵਿਸ਼ਵਾਸ ਵੀ ਹੈ ਕਿ ਨਵੇਂ ਵਿੱਦਿਅਕ ਸੈਸ਼ਨ ਤੋਂ ਇਹ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨਗੇ। ਅੰਗਰੇਜ਼ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਸਿਰਫ ਰਾਸ਼ਟਰੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਯਤਨਸ਼ੀਲ ਹਨ। ਓਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਨਿੱੱਜੀ ਦਿਲਚਸਪੀ ਲੈ ਰਹੇ ਹਨ। ਫੌਜੀ ਅੰਗਰੇਜ਼ ਸਿੰਘ ਮਮਦੋਟ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਨੂੰ ਪੂਰੇ ਦੇਸ਼ ਵਿੱਚੋਂ ਨਮੂਨੇ ਦੀ ਸਿੱੱਖਿਆ ਬਣਾਉਣ ਵਾਸਤੇ ਵਚਨਬੱਧ ਹੈ ਅਤੇ ਸਿੱਖਿਆ ਪ੍ਰਬੰਧ ਦੇ ਸੁਧਾਰਾਂ ਵਾਸਤੇ ਭਗਵੰਤ ਮਾਨ ਸਰਕਾਰ ਕੋਈ ਵੀ ਕਸਰ ਬਾਕੀ ਨਹੀਂ ਛੱੱਡੇਗੀ।

LEAVE A REPLY

Please enter your comment!
Please enter your name here