‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਨਾਲ ਟੈਕਸ ਚੋਰੀ ਆਈ ਸਾਹਮਣੇ

ਲੁਧਿਆਣਾ ( RAJAN ) – ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜੀ.ਐਸ.ਟੀ. ਵਿਭਾਗ ਵਲੋਂ, ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਸਥਾਨਕ ਗੋਕੁਲ ਐਨਕਲੇਵ ਵਿਖੇ ‘ਐਲਿਜਾਬੈਥ-3’ ਨਾਮ ਦੇ ਕੈਫੇ ਦੀ ਜਾਂਚ ਕੀਤੀ ਗਈ। ਖ਼ਪਤਕਾਰ ਵਲੋਂ ਉਕਤ ਕੈਫੇ ਤੋਂ ਬਿੱਲ ਅਪਲੋਡ ਕੀਤੇ ਗਏ ਸਨ।ਡੀ.ਸੀ.ਐਸ.ਟੀ. ਲੁਧਿਆਣਾ 3, ਸ੍ਰੀਮਤੀ ਦਰਵੀਰ ਰਾਜ ਕੌਰ ਦੀ ਅਗਵਾਈ ਹੇਠ, ਏ.ਸੀ.ਐਸ.ਟੀ. ਲੁਧਿਆਣਾ 3 ਦੀ ਜਾਂਚ ਟੀਮ ਜਿਸ ਵਿੱਚ ਸਟੇਟ ਟੈਕਸ ਅਫਸਰ ਅਤੇ ਸਹਾਇਕ ਸਟਾਫ਼ ਸ਼ਾਮਲ ਸਨ। ਟੀਮ ਨੂੰ ਗੋਕੁਲ ਐਨਕਲੇਵ, ਲੁਧਿਆਣਾ ਵਿੱਚ ਸਥਿਤ ਇੱਕ ਕੈਫੇ ਦੁਆਰਾ ਕੀਤੀ ਗਈ ਬਿਲਿੰਗ ਬਾਰੇ ਸੂਚਿਤ ਕੀਤਾ ਗਿਆ ਸੀ।ਵਿਭਾਗ ਵਲੋਂ, ਆਮ ਲੋਕਾਂ ਦੁਆਰਾ ਅਪਲੋਡ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਰਿਟਰਨਾਂ ਦੀ ਜਾਂਚ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਟੈਕਸ ਚੋਰੀ ਦਾ ਪਤਾ ਲੱਗਾ ਅਤੇ ਮਾਲੀਏ ਦੇ ਲੀਕੇਜ ਨੂੰ ਰੋਕਿਆ ਗਿਆ ਹੈ। ਇਹ ਆਮ ਜਨਤਾ ਅਤੇ ਵਿਭਾਗ ਦਾ ਸਾਂਝਾ ਅਭਿਆਸ ਹੈ।’ਬਿੱਲ ਲਿਆਓ, ਇਨਾਮ ਪਾਓ’ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਇਕੱਠੇ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ। ਇਸ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਸਾਮਾਨ ਖਰੀਦਣ ਵੇਲੇ ਡੀਲਰਾਂ ਤੋਂ ਬਿੱਲ ਵਸੂਲਣ ਲਈ ਉਤਸ਼ਾਹਿਤ ਕਰਨਾ ਹੈ। ਇਹ ਸਕੀਮ ਖਪਤਕਾਰਾਂ ਨੂੰ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰਨ ਲਈ ਮਦਦਗਾਰ ਹੈ।

LEAVE A REPLY

Please enter your comment!
Please enter your name here